ਹਿਮਾਚਲ ਪ੍ਰਦੇਸ਼ ਹਾਈ ਕੋਰਟ ਕੌਲਿਜੀਅਮ ਤਰੱਕੀ ਲਈ ਦੋ ਜੱਜਾਂ ਦੇ ਨਾਮ ’ਤੇ ਵਿਚਾਰ ਕਰੇ: ਸੁਪਰੀਮ ਕੋਰਟ

Must read


ਨਵੀਂ ਦਿੱਲੀ, 6 ਸਤੰਬਰ

ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਕੌਲਿਜੀਅਮ ਨੂੰ ਹਾਈ ਕੋਰਟ ’ਚ ਤਰੱਕੀ ਲਈ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਦੋ ਸੀਨੀਅਰ ਜੱਜਾਂ ਚਿਰਾਗ ਭਾਨੂ ਸਿੰਘ ਅਤੇ ਅਰਵਿੰਦ ਮਲਹੋਤਰਾ ਦੇ ਨਾਵਾਂ ’ਤੇ ਮੁੜ ਤੋਂ ਵਿਚਾਰ ਕਰਨ ਲਈ ਕਿਹਾ ਹੈ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਹਾਈ ਕੋਰਟ ਦੇ ਚੀਫ਼ ਜਸਟਿਸ ਨਿੱਜੀ ਤੌਰ ’ਤੇ ਇਨ੍ਹਾਂ ਸਿਫ਼ਾਰਿਸ਼ਾਂ ਬਾਰੇ ਵਿਚਾਰ ਨਹੀਂ ਕਰ ਸਕਦੇ ਹਨ ਅਤੇ ਇਸ ’ਤੇ ਸਿਰਫ਼ ਕੌਲਿਜੀਅਮ ਵੱਲੋਂ ਸਮੂਹਕ ਤੌਰ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਪ੍ਰਸ਼ਾਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਦੋਵੇਂ ਸੀਨੀਅਰ ਜੱਜਾਂ ਵੱਲੋਂ ਦਾਖ਼ਲ ਅਰਜ਼ੀ ’ਤੇ ਇਹ ਫ਼ੈਸਲਾ ਸੁਣਾਇਆ। ਦੋਵੇਂ ਅਰਜ਼ੀਕਾਰਾਂ ਨੇ ਦੋਸ਼ ਲਾਇਆ ਸੀ ਕਿ ਹਾਈ ਕੋਰਟ ਕੌਲਿਜੀਅਮ ਨੇ ਜੱਜਾਂ ਦੇ ਅਹੁਦੇ ਦੀ ਚੋਣ ਦੌਰਾਨ ਉਨ੍ਹਾਂ ਦੀ ਯੋਗਤਾ ਅਤੇ ਸੀਨੀਆਰਤਾ ’ਤੇ ਵਿਚਾਰ ਨਹੀਂ ਕੀਤਾ ਸੀ। -ਪੀਟੀਆਈ



News Source link
#ਹਮਚਲ #ਪਰਦਸ਼ #ਹਈ #ਕਰਟ #ਕਲਜਅਮ #ਤਰਕ #ਲਈ #ਦ #ਜਜ #ਦ #ਨਮ #ਤ #ਵਚਰ #ਕਰ #ਸਪਰਮ #ਕਰਟ

- Advertisement -

More articles

- Advertisement -

Latest article