ਹਿਮਾਚਲ ਪ੍ਰਦੇਸ਼: ਸਪੀਕਰ ਵੱਲੋਂ ਭਾਜਪਾ ਆਗੂਆਂ ਨੂੰ ਮਰਿਆਦਾ ’ਚ ਰਹਿਣ ਦੀ ਤਾਕੀਦ

Must read


ਸ਼ਿਮਲਾ, 26 ਜੂਨ 

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਣੀਆ ਨੇ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਲਈ ਅੱਜ ਭਾਜਪਾ ਆਗੂਆਂ ਸੰਜਮ ਵਰਤਣ ਅਤੇ ਸਪੀਕਰ ਦੇ ਅਹੁਦੇ ’ਤੇ ਦੋਸ਼ ਲਾਉਣ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ।ਪਠਾਣੀਆ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਦਨ ’ਚ ਵਿਚਾਰੇ ਗਏ ਮੁੱਦਿਆਂ ਦੀ ਸਮੀਖਿਆ ਸਦਨ ’ਚ ਹੋ ਸਕਦੀ ਹੈ, ਜਨਤਕ ਪਲੈਟਫਾਰਮਾਂ ’ਤੇ ਨਹੀਂ, ਕਿਉਂਕਿ ਇਹ ਸਦਨ ਦੀ ਉਲੰਘਣਾ ਹੈ।’’ ਉਨ੍ਹਾਂ ਆਖਿਆ ਕਿ ਭਾਜਪਾ ਆਗੂਆਂ ਨੂੰ ਸਦਨ ਦੀ ਮਰਿਆਦਾ ਬਰਕਰਾਰ ਰੱਖਣੀ ਚਾਹੀਦੀ ਹੈ ਅਤੇ ਖ਼ੁਦ ਵੀ ਮਰਿਆਦਾ ’ਚ ਰਹਿਣ ਤੋਂ ਇਲਾਵਾ ਸਪੀਕਰ ਸੰਵਿਧਾਨਕ ਅਧਿਕਾਰਾਂ ਤਹਿਤ ਦਿੱਤੇ ਗਏ ਫ਼ੈਸਲਿਆਂ ’ਤੇ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ। ਸਪੀਕਰ ਨੇ ਕਿਹਾ ਕਿ ਅਜਿਹਾ ਨਾ ਹੋਣ ’ਤੇ ਉਹ ਸੰਵਿਧਾਨਕ ਅਧਿਕਾਰਾਂ ਤਹਿਤ ਕਾਰਵਾਈ ਲਈ ਪਾਬੰਦ ਹੋਣਗੇ। -ਪੀਟੀਆਈ

 

 



News Source link

- Advertisement -

More articles

- Advertisement -

Latest article