ਹਾਕੀ-5 ਮਹਿਲਾ ਵਿਸ਼ਵ ਕੱਪ: ਭਾਰਤੀ ਟੀਮ ਫਾਈਨਲ ’ਚ ਨੀਦਰਲੈਂਡ ਤੋਂ ਹਾਰੀ

0
211


ਮਸਕਟ, 28 ਜਨਵਰੀ

ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਹਾਕੀ-5 ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਨੀਦਰਲੈਂਡ ਕੋਲੋਂ 2-7 ਨਾਲ ਹਾਰ ਕੇ ਉਪ ਜੇਤੂ ਰਹੀ। ਭਾਰਤ ਲਈ ਜੋਤੀ ਛੱਤਰੀ ਨੇ 20ਵੇਂ ਮਿੰਟ ਵਿੱਚ ਅਤੇ ਰੁਤੁਜਾ ਦਾਦਾਸੋ ਪਿਸਾਲ ਨੇ 23ਵੇਂ ਮਿੰਟ ਵਿੱਚ ਗੋਲ ਕੀਤੇ। ਨੀਦਰਲੈਂਡ ਲਈ ਯਾਂਕੇ ਵਾਨ ਡੇ ਵੇਨੇ (ਦੂਜੇ ਅਤੇ 14ਵੇਂ ਮਿੰਟ), ਬੇਂਤੇ ਵਾਨ ਡੇਰ ਵੇਲਟ (ਚੌਥੇ ਅਤੇ ਅੱਠਵੇਂ), ਲਾਨਾ ਕਲਸੇ (11ਵੇਂ ਅਤੇ 27ਵੇਂ ਮਿੰਟ) ਅਤੇ ਸੋਸ਼ਾ ਬੇਨਿੰਗਾ (13ਵੇਂ ਮਿੰਟ) ਨੇ ਗੋਲ ਕੀਤੇ। ਹਾਕੀ ਇੰਡੀਆ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਹਰੇਕ ਖਿਡਾਰੀ ਨੂੰ 3 ਲੱਖ ਰੁਪਏ ਅਤੇ ਸਹਿਯੋਗੀ ਸਟਾਫ ਨੂੰ ਡੇਢ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ



News Source link