ਹਾਕੀ ਵਿਸ਼ਵ ਕੱਪ: ਦੱਖਣੀ ਅਫ਼ਰੀਕਾ ਨੂੰ ਹਰਾ ਕੇ ਭਾਰਤ ਨੂੰ 9ਵਾਂ ਸਥਾਨ

Must read


ਰੁੜਕੇਲਾ: ਭਾਰਤ ਨੇ ਹਾਕੀ ਵਿਸ਼ਵ ਕੱਪ ਦੇ ਵਰਗੀਕਰਨ ਮੁਕਾਬਲੇ ’ਚ ਦੱਖਣੀ ਅਫ਼ਰੀਕਾ ਨੂੰ 5-2 ਗੋਲਾਂ ਦੇ ਫਰਕ ਨਾਲ ਹਰਾ ਕੇ ਸਾਂਝੇ ਤੌਰ ’ਤੇ 9ਵਾਂ ਸਥਾਨ       ਹਾਸਲ ਕੀਤਾ ਹੈ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਲਕੇ ਜਰਮਨੀ ਅਤੇ ਬੈਲਜੀਅਮ ਵਿਚਕਾਰ ਹੋਵੇਗਾ। ਭਾਰਤ ਨੂੰ ਛੇ ਪੈਨਲਟੀ ਕਾਰਨਰ ਮਿਲੇ ਅਤੇ ਉਸ ਨੇ ਇਕ ਨੂੰ ਗੋਲ ’ਚ ਤਬਦੀਲ ਕੀਤਾ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ, ਅਭਿਸ਼ੇਕ, ਸ਼ਮਸ਼ੇਰ ਸਿੰਘ, ਅਕਾਸ਼ਦੀਪ ਸਿੰਘ ਅਤੇ ਸੁਖਜੀਤ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਅਰਜਨਟੀਨਾ ਨੇ ਵੇਲਜ਼ ਨੂੰ 6-0 ਗੋਲਾਂ ਨਾਲ ਹਰਾ ਕੇ ਭਾਰਤ ਨਾਲ ਸਾਂਝੇ ਤੌਰ ’ਤੇ ਨੌਵਾਂ ਸਥਾਨ ਹਾਸਲ ਕੀਤਾ।   ਮਲੇਸ਼ੀਆ ਨੇ ਜਾਪਾਨ ਨੂੰ 3-2 ਨਾਲ ਹਰਾਇਆ ਤੇ ਉਹ ਫਰਾਂਸ ਨਾਲ 13ਵੇਂ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਵੇਲਜ਼ ਅਤੇ ਦੱਖਣੀ ਅਫ਼ਰੀਕਾ ਸਾਂਝੇ ਤੌਰ ’ਤੇ 11ਵੇਂ ਸਥਾਨ ’ਤੇ ਰਹੇ। -ਪੀਟੀਆਈ





News Source link

- Advertisement -

More articles

- Advertisement -

Latest article