ਹਾਕੀ: ਪਟਿਆਲਾ ਦੀਆਂ ਕੁੜੀਆਂ ਨੇ ਸੰਗਰੂਰ ਨੂੰ ਹਰਾਇਆ

Must read


ਪੱਤਰ ਪ੍ਰੇਰਕ
ਅਮਲੋਹ, 24 ਫਰਵਰੀ

ਐੱਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਇੱਥੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਚਾਰ ਰੋਜ਼ਾ 12ਵਾਂ ਆਲ ਇੰਡੀਆ ਹਾਕੀ ਟੂਰਨਾਮੈਟ ਦੇ ਅੱਜ ਦੂਸਰੇ ਦਿਨ ਵੀ ਖਿਡਾਰੀਆਂ ਦੇ ਦਿਲਚਸਪ ਮੁਕਾਬਲੇ ਹੋਏ। ਲੜਕੀਆਂ ਦੇ ਮੈਚਾਂ ਦਾ ਉਦਘਾਟਨ ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਸੁਖਵਿੰਦਰ ਕੌਰ, ਡਾ. ਤੀਰਥ ਬਾਲਾ ਅਤੇ ਪ੍ਰਿੰਸੀਪਲ ਅਰਚਨਾ ਮਹਾਜਨ ਨੇ ਕੀਤਾ। ਕਲੱਬ ਪ੍ਰਧਾਨ ਸੁਰਿੰਦਰ ਮੋਹਨ ਪੁਰੀ ਅਤੇ ਮੀਤ ਪ੍ਰਧਾਨ ਰੁਪਿੰਦਰ ਹੈਪੀ ਨੇ ਮੁੱਖ-ਮਹਿਮਾਨ ਅਤੇ ਪਤਵੰਤਿਆਂ ਨੂੰ ਜੀ ਆਇਆ ਨੂੰ ਕਿਹਾ ਜਦੋ ਕਿ ਸਟੇਜ ਸਕੱਤਰ ਦਾ ਫ਼ਰਜ਼ ਭਗਵਾਨ ਸਿੰਘ ਮਾਜਰੀ ਨੇ ਨਿਭਾਇਆ। ਲੜਕੀਆਂ ਦਾ ਪਹਿਲਾ ਮੈਚ ਸੰਗਰੂਰ ਅਕੈਡਮੀ ਤੇ ਪਟਿਆਲਾ ਇਲੈਵਨ ਨਾਲ ਹੋਇਆ। ਸ਼ੂਟਆਊਟ ਵਿੱਚ ਪਟਿਆਲਾ 2-1 ਗੋਲਾਂ ਨਾਲ ਜੇਤੂ ਰਿਹਾ। ਲੜਕਿਆਂ ਵਿਚ ਐੱਸਜੀਐੱਨਪੀ ਸ਼ਾਹਬਾਦ ਮਾਰਕੰਡਾ ਨੇ ਸਾਈ ਕੁਰੂਕਸ਼ੇਤਰ ਦੀ ਟੀਮ ਨੂੰ 3-2 ਨਾਲ ਸ਼ਿਕਸਤ ਦਿੱਤੀ। ਤੀਜੇ ਮੈਚ ਸ਼ਹੀਦ ਭਗਤ ਸਿੰਘ ਹਾਕੀ ਕਲੱਬ ਸ਼ਾਹਬਾਦ ਮਾਰਕੰਡਾ ਨੇ ਹਰਿਆਣਾ ਇਲੈਵਨ 4-2 ਨਾਲ ਹਰਾਇਆ।





News Source link

- Advertisement -

More articles

- Advertisement -

Latest article