ਹਾਕੀ ਟੂਰਨਾਮੈਂਟ 16 ਤੋਂ

Must read


ਆਦਮਪੁਰ ਦੋਆਬਾ(ਜਲੰਧਰ): ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਦੀ ਯਾਦ ਵਿੱਚ  ਕਰਵਾਇਆ ਜਾਣ ਵਾਲਾ 22ਵਾਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ  ਜੂਨੀਅਰ (ਅੰਡਰ- 19) ਹੁਣ 16 ਨਵੰਬਰ ਤੋਂ 19 ਨਵੰਬਰ ਪੀਏਪੀ ਹਾਕੀ ਗਰਾਊਂਡ ਜਲੰਧਰ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਸੁਸਾਇਟੀ ਦੇ ਪ੍ਰਧਾਨ  ਧਿਆਨ ਚੰਦ ਐਵਾਰਡੀ ਓਲੰਪੀਅਨ ਦਵਿੰਦਰ ਸਿੰਘ ਗਰਚਾ, ਉਪ ਪ੍ਰਧਾਨ ਦਲਜੀਤ ਸਿੰਘ ਅਤੇ ਟੂਰਨਾਮੈਂਟ ਦੇ ਡਾਇਰੈਕਟਰ ਓਲੰਪੀਅਨ ਸੰਜੀਵ ਕੁਮਾਰ ਡਾਂਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਖੇਡਾਂ ਦੇ ਮੱਦੇਨਜ਼ਰ ਇਹ ਟੁੂਰਨਾਮੈਂਟ ਹੁਣ 16 ਤੋਂ 19 ਨਵੰਬਰ ਤੱਕ ਕਰਵਾਇਆ ਜਾਵੇਗਾ। -ਪੱਤਰ ਪ੍ਰੇਰਕ





News Source link

- Advertisement -

More articles

- Advertisement -

Latest article