ਹਾਕੀ: ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਲੜੀ 5-0 ਨਾਲ ਹੂੰਝੀ

0
222


ਪਰਥ: ਆਸਟਰੇਲੀਆ ਦੀ ਹਾਕੀ ਟੀਮ ਨੇ ਅੱਜ ਇੱਥੇ ਆਖਰੀ ਮੁਕਾਬਲੇ ਵਿੱਚ ਭਾਰਤ ਨੂੰ 3-2 ਨਾਲ ਹਰਾ ਕੇ ਲੜੀ 5-0 ਨਾਲ ਆਪਣੇ ਨਾਮ ਕਰ ਲਈ। ਪਿਛਲੇ ਚਾਰ ਮੈਚਾਂ ਵਿੱਚ ਭਾਰਤ ਨੂੰ 1-5, 2-4, 1-2, 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੈਰਿਸ ਓਲੰਪਿਕ ਦੀ ਤਿਆਰੀ ਲਈ ਇਹ ਦੌਰਾ ਬਹੁਤ ਅਹਿਮ ਸੀ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (ਚੌਥੇ ਮਿੰਟ) ਅਤੇ ਬੌਬੀ ਸਿੰਘ ਧਾਮੀ (53ਵੇਂ ਮਿੰਟ) ਨੇ ਜਦਕਿ ਆਸਟਰੇਲੀਆ ਲਈ ਜੈਰੇਮੀ ਹੇਵਰਡ (20ਵੇਂ), ਕੇ ਵਿਲੋਟ (38ਵੇਂ) ਤੇ ਟਿਮ ਬ੍ਰਾਂਡ (39ਵੇਂ) ਨੇ ਗੋਲ ਕੀਤੇ। -ਪੀਟੀਆਈ



News Source link