ਹਲਵਾਰਾ ਏਅਰਪੋਰਟ ਜਾਣ ਵਾਲੇ ਮੁਸਾਫਰਾਂ ਲਈ ਵੱਡੀ ਖ਼ਬਰ! ਬਦਲ ਗਿਆ ਦਿੱਲੀ ਜਾਣ ਵਾਲੀ ਉਡਾਣ ਦਾ ਸਮਾਂ

0
23


Ludhiana News: ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀਆਂ ਦੁਪਹਿਰ ਦੀਆਂ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵਾਂ ਸ਼ਡਿਊਲ 10 ਸਤੰਬਰ, 2026 ਤੋਂ ਲਾਗੂ ਹੋਵੇਗਾ। ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਿਯਮਤ ਯਾਤਰੀਆਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਉਡਾਣ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।

ਨਵੇਂ ਸ਼ਡਿਊਲ ਅਨੁਸਾਰ, ਦਿੱਲੀ ਤੋਂ ਦੁਪਹਿਰ ਦੀ ਫਲਾਈਟ ਹਲਵਾਰਾ ਹਵਾਈ ਅੱਡੇ ‘ਤੇ ਦੁਪਹਿਰ 3:35 ਵਜੇ ਪਹੁੰਚੇਗੀ, ਜਦੋਂ ਕਿ ਇੱਥੋਂ ਦਿੱਲੀ ਲਈ ਉਡਾਣ 4:05 ਵਜੇ ਰਵਾਨਾ ਹੋਵੇਗੀ। ਫਿਲਹਾਲ, ਸਵੇਰ ਦੀਆਂ ਏਅਰ ਇੰਡੀਆ ਦੀਆਂ ਉਡਾਣਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਇੱਥੇ ਤੁਹਾਨੂੰ ਦੱਸ ਦਈਏ ਕਿ ਕਿ ਸਵੇਰ ਦੀ ਉਡਾਣ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਉਸ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ। ਨਿਯਮਤ ਯਾਤਰੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਬੇਨਤੀਆਂ ਦੇ ਜਵਾਬ ਵਿੱਚ ਸਿਰਫ ਦੁਪਹਿਰ ਦੀ ਉਡਾਣ ਦਾ ਸਮਾਂ ਬਦਲਿਆ ਗਿਆ ਹੈ।



News Source link