ਹਰਿਆਣਾ ਸਰਕਾਰ ਨੇ ਬੁਢਾਪਾ ਸਨਮਾਨ ਭੱਤਾ ਤਿੰਨ ਹਜ਼ਾਰ ਰੁਪਏ ਮਹੀਨਾ ਕੀਤਾ

Must read


ਚੰਡੀਗੜ੍ਹ (ਟਨਸ): ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇਥੇ ਹਰਿਆਣਾ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 19 ਏਜੰਡੇ ਰੱਖੇ ਗਏ, ਜਿਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ। ਮੀਟਿੰਗ ਵਿੱਚ ਬੁਢਾਪਾ ਸਨਮਾਨ ਭੱਤਾ ਤਿੰਨ ਹਜ਼ਾਰ ਰੁਪਏ ਮਹੀਨੇ ਕਰ ਦਿੱਤਾ ਹੈ, ਜੋ ਕਿ ਪਹਿਲਾਂ 2750 ਰੁਪਏ ਦਿੱਤਾ ਜਾਂਦਾ ਸੀ। ਇਹ ਆਦੇਸ਼ 1 ਜਨਵਰੀ 2024 ਤੋਂ ਲਾਗੂ ਕੀਤੇ ਜਾਣਗੇ। ਇਸ ਤੋਂ ਇਲਾਵਾ ਸਿਰਸਾ ਵਿੱਚ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ਨੂੰ 77 ਕਨਾਲ 7 ਮਰਲੇ ਅਤੇ ਗੁਰੂ ਨਾਨਕ ਪਬਲਿਕ ਸਕੂਲ ਸਿਰਸਾ ਨੂੰ 6 ਕਨਾਲ 9 ਮਰਲੇ ਜ਼ਮੀਨ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਸ਼ਹੀਦ ਸੱਤਿਆਵਾਨ ਦੀ ਭੈਣ ਮੰਜੂ ਰਾਣੀ ਅਤੇ ਸ਼ਹੀਦ ਕੈਪਟਨ ਕਪਿਲ ਕੁੰਡੂ ਦੀ ਭੈਣ ਕਾਜਲ ਨੂੰ ਸਰਕਾਰੀ ਨੌਕਰੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ।



News Source link
#ਹਰਆਣ #ਸਰਕਰ #ਨ #ਬਢਪ #ਸਨਮਨ #ਭਤ #ਤਨ #ਹਜ਼ਰ #ਰਪਏ #ਮਹਨ #ਕਤ

- Advertisement -

More articles

- Advertisement -

Latest article