ਚੰਡੀਗੜ੍ਹ, 18 ਜੁਲਾਈ
ਹਰਿਆਣਾ ਦੀ ਭਾਜਪਾ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੀਆਂ ਕਿਆਸਰਾਈਆਂ ਖਤਮ ਕਰਦਿਆਂ ਆਜ਼ਾਦ ਵਿਧਾਇਕ ਨਯਨ ਪਾਲ ਰਾਵਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਨਾਇਬ ਸਿੰਘ ਸੈਣੀ ਨੂੰ ਹਮਾਇਤ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਸਨ ਕਿ ਪ੍ਰਿਥਲਾ ਤੋਂ ਵਿਧਾਇਕ ਕੁਝ ਅਫਸਰਾਂ ਦੀ ਕਾਰਜ ਪ੍ਰਣਾਲੀ ਤੋਂ ਖੁਸ਼ ਨਹੀਂ ਹਨ। ਰਾਵਤ ਨੇ ਕਿਹਾ, ‘ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ’ਚ ਕਾਰਵਾਈ ਕਰੇਗੀ ਤੇ ਮੈਂ ਇਸ ਜਵਾਬ ਤੋਂ ਸੰਤੁਸ਼ਟ ਹਾਂ।’ -ਪੀਟੀਆਈ