42.6 C
Patiāla
Sunday, June 21, 2026

ਹਰਿਆਣਾ ਵਿਧਾਨ ਸਭਾ ਚੋਣਾਂ: ਜਜਪਾ ਤੇ ਆਜ਼ਾਦ ਸਮਾਜ ਪਾਰਟੀ ਗੱਠਜੋੜ ਨੇ 13 ਹੋਰ ਉਮੀਦਵਾਰ ਐਲਾਨੇ – Punjabi Tribune

Must read


ਚੰਡੀਗੜ੍ਹ, 12 ਸਤੰਬਰ

ਜਨਨਾਇਕ ਜਨਤਾ ਪਾਰਟੀ (ਜਜਪਾ) ਅਤੇ ਆਜ਼ਾਦ ਸਮਾਜ ਪਾਰਟੀ (ਆਸਪਾ) ਗੱਠਜੋੜ ਨੇ ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੀ ਛੇਵੀਂ ਸੂਚੀ ਵਿੱਚ 13 ਹੋਰ ਉਮੀਦਵਾਰਾਂ ਦੇ ਨਾਮ ਐਲਾਨੇ ਹਨ। ਗੱਠਜੋੜ ਦੇ ਸੀਨੀਅਰ ਆਗੂ ਰਮੇਸ਼ ਖਟਕ ਨੂੰ ਖਰਖੌਦਾ ਸੀਟ ਤੋਂ ਮੈਦਾਨ ’ਚ ਉਤਾਰਿਆ ਗਿਆ ਹੈ। ਇਨ੍ਹਾਂ 13  ਉਮੀਦਵਾਰਾਂ ’ਚੋਂ ਆਸਪਾ ਭਿਵਾਨੀ, ਬਹਾਦਰਗੜ੍ਹ, ਮਹੇਂਦਰਗੜ੍ਹ ਅਤੇ ਬਾਦਸ਼ਾਹਪੁਰ ਸੀਟ ਤੋਂ ਚੋਣ ਰਹੀ ਹੈ। ਸੂਚੀ ਮੁਤਾਬਕ, ਜਜਪਾ ਨੇ ਸੋਨੀਪਤ ਵਿੱਚ ਖਰਖੌਦਾ ਸੀਟ ਦੇ ਨਾਲ ਕਰਨਾਲ, ਪਾਣੀਪਤ ਸ਼ਹਿਰ, ਨਰਵਾਨਾ, ਉਕਲਾਨਾ, ਨਾਰਨੌਂਦ, ਲੋਹਾਰੂ, ਨਾਂਗਲ ਚੌਧਰੀ ਅਤੇ ਬੜਖਲ ਸੀਟਾਂ ਤੋਂ ਉਮੀਵਾਰ ਉਤਾਰੇ ਹਨ। ਦੋਵੇਂ ਸਹਿਯੋਗੀ ਪਾਰਟੀਆਂ ਨੇ 90 ਸੀਟਾਂ ’ਚੋਂ ਹੁਣ ਤੱਕ 77 ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ 61 ਜਜਪਾ ਤੋਂ ਹਨ। -ਪੀਟੀਆਈ



News Source link

- Advertisement -

More articles

- Advertisement -

Latest article