ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਹਰਿਆਣਾ ਰਾਜ ਟਰਾਂਸਪੋਰਟ ਵਿਭਾਗ ਨੇ ਨਵੀਂ ਦਿੱਲੀ ਤੋਂ ਪ੍ਰਯਾਗਰਾਜ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਹੈ। ਇਸ ਕਾਰਨ ਮਹਾਂਕੁੰਭ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੂੰ ਸਿੱਧਾ ਲਾਭ ਮਿਲੇਗਾ। ਇਹ ਬੱਸ ਸੇਵਾ 25 ਫਰਵਰੀ ਤੱਕ ਜਾਰੀ ਰਹੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ਰੋਜ਼ ਦੋ ਬੱਸਾਂ ਆਈਐੱਸਬੀਟੀ ਤੋਂ ਦੁਪਹਿਰ 3 ਵਜੇ ਅਤੇ ਸ਼ਾਮ 5 ਵਜੇ ਪ੍ਰਯਾਗਰਾਜ ਲਈ ਰਵਾਨਾ ਹੋਣਗੀਆਂ ਅਤੇ ਇਸੇ ਤਰ੍ਹਾਂ ਅਗਲੇ ਦਿਨ ਬੱਸਾਂ ਪ੍ਰਯਾਗਰਾਜ ਤੋਂ ਦੁਪਹਿਰ 3 ਅਤੇ 5 ਵਜੇ ਦਿੱਲੀ ਲਈ ਰਵਾਨਾ ਹੋਣਗੀਆਂ। ਬੱਸਾਂ ਦਾ ਦਿੱਲੀ ਤੋਂ ਪ੍ਰਯਾਗਰਾਜ ਅਤੇ ਪ੍ਰਯਾਗਰਾਜ ਤੋਂ ਦਿੱਲੀ ਦਾ ਕਿਰਾਇਆ 980 ਰੁਪਏ ਹੋਵੇਗਾ। ਇਨ੍ਹਾਂ ਬੱਸ ਬਾਰੇ ਵਧੇਰੇ ਜਾਣਕਾਰੀ ਲਈ ਡਿਪੂ ਮੁਖਰਜੀ ਨਗਰ ਦੇ ਮੋਬਾਈਲ ਨੰਬਰ 9566550329 ਅਤੇ ਆਈਐਸਬੀਟੀ ਕਸ਼ਮੀਰੀ ਗੇਟ ਦਿੱਲੀ ਦੇ ਨੰਬਰ 011-43161053 ’ਤੇ ਸੰਪਰਕ ਕੀਤਾ ਜਾ ਸਕਦਾ ਹੈ।