ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ

Must read


ਚੰਡੀਗੜ੍ਹ, 14 ਦਸੰਬਰ

ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਸੋਨੀਆ ਅਗਰਵਾਲ ਅਤੇ ਉਸ ਦੇ ਡਰਾਈਵਰ ਕੁਲਬੀਰ ਨੂੰ ਅੱਜ ਸੂਬੇ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਏਸੀਬੀ ਦੀ ਟੀਮ ਨੇ ਕੁਲਬੀਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਬਿਊਰੋ ਦੇ ਬੁਲਾਰੇ ਮੁਤਾਬਕ, ਏਸੀਬੀ ਟੀਮ ਨੂੰ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਅਧਿਆਪਕ ਹੈ ਅਤੇ ਉਸ ਦਾ ਵਿਆਹ ਝੱਜਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਔਰਤ ਨਾਲ ਹੋਇਆ ਸੀ।

ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੀ ਪਤਨੀ ਹਰਿਆਣਾ ਪੁਲੀਸ ਵਿੱਚ ਸਬ-ਇੰਸਪੈਕਟਰ ਹੈ। ਵਿਆਹ ਮਗਰੋਂ ਦੋਵਾਂ ਵਿੱਚ ਪਰਿਵਾਰਕ ਵਿਵਾਦ ਹੋ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੀ ਪਤਨੀ ਨੇ ਉਸ ਖ਼ਿਲਾਫ਼ 25 ਨਵੰਬਰ } ਹਰਿਆਣਾ ਮਹਿਲਾ ਕਮਿਸ਼ਨ ਕੋਲ ਅਰਜ਼ੀ ਦਿੱਤੀ। ਇਸ ਅਰਜ਼ੀ ਤੋਂ ਬਾਅਦ ਸੋਨੀਆ ਅਗਰਵਾਲ ਨੇ ਉਸ ਨੂੰ ਉਪਰੋਕਤ ਵਿਵਾਦ ਸਬੰਧੀ ਵੱਖ‘ਵੱਖ ਤਰੀਕਾਂ ਦੌਰਾਨ ਕਈ ਵਾਰ ਬੁਲਾਇਆ। ਇਸ ਦੌਰਾਨ ਅਗਰਵਾਲ ਦੇ ਡਰਾਈਵਰ ਨੇ ਸ਼ਿਕਾਇਤਕਰਤਾ ਨੂੰ ਮਾਮਲਾ ਸੁਲਝਾਉਣ ਲਈ ਰਿਸ਼ਵਤ ਦੀ ਮੰਗ ਕੀਤੀ। ਬੁਲਾਰੇ ਦੇ ਬਿਆਨ ਮੁਤਾਬਕ, ‘‘ ਸੋਨੀਆ ਅਗਰਵਾਲ ਨੇ 12 ਦਸੰਬਰ ਨੂੰ ਸ਼ਿਕਾਇਤਕਰਤਾ ਨੂੰ ਮਾਮਲਾ ਸੁਲਝਾਉਣ ਲਈ ਉਸ ਦੇ ਡਰਾਈਵਰ ਕੁਲਬੀਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਦੇਣ ਲਈ ਕਿਹਾ। ਅਗਰਵਾਲ ਦੇ ਡਰਾਈਵਰ ਕੁਲਬੀਰ ਨੇ 14 ਦਸੰਬਰ ਨੂੰ ਸ਼ਿਕਾਇਤਕਰਤਾ ਨੂੰ ਹਿਸਾਰ ਵਿਖੇ ਰਿਸ਼ਵਤ ਵਜੋਂ ਇੱਕ ਲੱਖ ਰੁਪਏ ਦੇਣ ਲਈ ਕਿਹਾ। ਇਸ ਦੌਰਾਨ ਏਸੀਬੀ ਦੀਆਂ ਦੋ ਟੀਮਾਂ ਨੇ ਡਰਾਈਵਰ ਕੁਲਬੀਰ ਨੂੰ ਜਾਲ ਵਿਛਾ ਕੇ ਹਿਸਾਰ ਦੇ ਜਿੰਦਲ ਪਾਰਕ ਵਿੱਚ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਕੇਸ ਵਿੱਚ ਸੋਨੀਆ ਅਗਰਵਾਲ ਨੂੰ ਖਰਖੋੜਾ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article