ਹਰਿਆਣਾ ਭਾਜਪਾ ਪ੍ਰਧਾਨ ਖ਼ਿਲਾਫ਼ ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਕੇਸ

Must read


ਟ੍ਰਿਬਿਊਨ ਨਿਊਜ਼ ਸਰਵਿਸ

ਸੋਲਨ, 14 ਜਨਵਰੀ

ਕਸੌਲੀ ਪੁਲੀਸ ਨੇ ਹਰਿਆਣਾ ਭਾਜਪਾ ਪ੍ਰਧਾਨ ਮਹੋਨ ਲਾਲ ਬੜੌਲੀ ਅਤੇ ਗਾਇਕ ਰੌਕੀ ਮਿੱਤਲ ਉਰਫ ਜੈ ਭਗਵਾਨ ਖ਼ਿਲਾਫ਼ ਸਮੂਹਿਕ ਜਬਰ-ਜਨਾਹ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮਹਿਲਾ ਵੱਲੋਂ 13 ਦਸੰਬਰ ਨੂੰ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਹਰਿਆਣਾ ਭਾਜਪਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਸਾਖ ਅਤੇ ਸਿਆਸੀ ਕਰੀਅਰ ਨੂੰ ਨੁਕਸਾਨ ਪਹੁੰਚਾਉਣ ਲਈ ਚੱੱਲੀ ਗਈ ਚਾਲ ਹੈ।

ਐੱਫਆਈਆਰ ਅਨੁਸਾਰ ਇਹ ਮਾਮਲਾ 3 ਜੁਲਾਈ 2023 ਦਾ ਹੈ, ਜਦੋਂ ਪੀੜਤਾ ਆਪਣੀ ਦੋਸਤ ਪੂਨਮ ਅਤੇ ਅਮਿਤ ਨਾਲ ਹਿਮਾਚਲ ਪ੍ਰਦੇਸ਼ ਆਈ ਸੀ। ਉਨ੍ਹਾਂ 3 ਜੁਲਾਈ 2023 ਨੂੰ ਸ਼ਾਮ 5 ਵਜੇ ਦੇ ਕਰੀਬ ਕਸੌਲੀ ਦੇ ਹੋਟਲ ਦਾ ਕਮਰਾ ਛੱਡਿਆ ਸੀ। ਇਸ ਦੌਰਾਨ ਘੁੰਮਦਿਆਂ ਉਨ੍ਹਾਂ ਦੀ ਮੁਲਾਕਾਤ ਉਸੇ ਹੋਟਲ ਵਿੱਚ ਰਹਿ ਰਹੇ ਦੋ ਵਿਅਕਤੀਆਂ ਨਾਲ ਹੋਈ। ਇਨ੍ਹਾਂ ’ਚੋਂ ਇਕ ਨੇ ਆਪਣੀ ਪਛਾਣ ਸਿਆਸੀ ਆਗੂ ਮੋਹਨ ਲਾਲ ਬੜੌਲੀ ਵਜੋਂ ਜਦਕਿ ਦੂਜੇ ਨੇ ਗਾਇਕ ਰੌਕੀ ਮਿੱਤਲ ਵਜੋਂ ਦੱਸੀ।

ਇਨ੍ਹਾਂ ਦੋਵਾਂ ਨੇ ਦੋਵਾਂ ਔਰਤਾਂ ਨੂੰ ਕਮਰਿਆਂ ਵਿੱਚ ਜਾ ਕੇ ਗੱਲਬਾਤ ਕਰਨ ਲਈ ਕਿਹਾ। ਕਮਰੇ ਵਿੱਚ ਜਾਣ ਮਗਰੋਂ ਰੌਕੀ ਨੇ ਪੀੜਤਾ ਨੂੰ ਆਪਣੇ ਗੀਤ ਵਿੱਚ ਕੰਮ ਕਰਨ ਅਤੇ ਬੜੌਲੀ ਨੇ ਉਸ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਪੇਸ਼ਕਸ਼ ਕੀਤੀ। ਮਗਰੋਂ ਦੋਵਾਂ ਨੇ ਉਨ੍ਹਾਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ਪੂਨਮ ਨੂੰ ਡਰਾਇਆ-ਧਮਕਾਇਆ ਅਤੇ ਉਸ ਨੂੰ ਇਕ ਪਾਸੇ ਰਹਿਣ ਲਈ ਕਿਹਾ। ਪੀੜਤਾ ਨੇ ਦੋਸ਼ ਲਾਇਆ ਕਿ ਦੋਵਾਂ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਇਸ ਦੀ ਵੀਡੀਓ ਵੀ ਬਣਾਈ। ਇਸ ਦੌਰਾਨ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਸੋਲਨ ਦੇ ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



News Source link

- Advertisement -

More articles

- Advertisement -

Latest article