ਹਰਿਆਣਾ ’ਚ ਭਾਜਪਾ ਤੇ ਕਾਂਗਰਸ ਨੇ 5-5 ਸੀਟਾਂ ਜਿੱਤੀਆਂ ਤੇ ਹਿਮਾਚਲ ’ਚ ਭਾਜਪਾ ਵੱਲੋਂ ਹੂੰਝਾ

Must read


ਚੰਡੀਗੜ੍ਹ, 4 ਜੂਨ

ਹਰਿਆਣਾ ਦੀਆਂ 10 ਸੀਟਾਂ ’ਤੇ ਭਾਜਪਾ ਅਤੇ ਕਾਂਗਰਸ ਨੇ 5-5 ਸੀਟਾਂ ਜਿੱਤੀਆਂ ਹਨ ਜਦਕਿ ਹਿਮਾਚਲ ’ਚ ਭਾਜਪਾ ਨੇ ਸਾਰੀਆਂ 4 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਕਰਨਾਲ, ਕੁਰੂਕਸ਼ੇਤਰ, ਫਰੀਦਾਬਾਦ, ਗੁਰੂਗ੍ਰਾਮ ਅਤੇ ਭਿਵਾਨੀ-ਮਹਿੰਦਰਗੜ੍ਹ ਜਦਕਿ ਕਾਂਗਰਸ ਨੇ ਅੰਬਾਲਾ, ਸੋਨੀਪਤ, ਹਿਸਾਰ, ਸਿਰਸਾ ਅਤੇ ਰੋਹਤਕ ਸੀਟਾਂ ਜਿੱਤੀਆਂ ਹਨ। ਸੂਬੇ ਵਿੱਚੋਂ ਜੇਜੇਪੀ ਤੇ ਇਨੈਲੋ ਦਾ ਸਫਾਇਆ ਹੋ ਗਿਆ ਹੈ। ਹਿਮਾਚਲ ਦੀ ਮੰਡੀ ਸੀਟ ਤੋਂ ਭਾਜਪਾ ਉਮੀਦਵਾਰ ਤੇ ਅਦਾਕਾਰਾ ਕੰਗਨਾ ਰਣੌਤ ਨੇ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨੂੰ 74,755 ਵੋਟਾਂ ਨਾਲ ਹਰਾਇਆ, ਜਦਕਿ ਹਮੀਰਪੁਰ ਤੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ। 



News Source link

- Advertisement -

More articles

- Advertisement -

Latest article