ਹਮਾਸ ਵੱਲੋਂ ਬਣਾਏ ਬੰਧਕਾਂ ’ਚੋਂ ਛੇ ਦੀਆਂ ਲਾਸ਼ਾਂ ਬਰਾਮਦ

Must read


ਯੇਰੂਸ਼ਲਮ, 1 ਸਤੰਬਰ

ਇਜ਼ਾਰਈਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਇਸ ਨੂੰ ਹਮਾਸ ਵੱਲੋਂ ਬੀਤੇ ਸਾਲ 7 ਅਕਤੂਬਰ ਦੇ ਦਹਿਸ਼ਤੀ ਹਮਲੇ ਦੌਰਾਨ ਬੰਧਕ ਬਣਾਏ ਗਏ ਲੋਕਾਂ ਵਿਚ ਛੇ ਜਣਿਆਂ ਦੀਆਂ ਲਾਸ਼ਾਂ ਗਾਜ਼ਾ ਵਿਚੋਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਵਿੱਚ ਇਜ਼ਰਾਈਲੀ-ਅਮਰੀਕੀ ਹਰਸ਼ ਗੋਲਡਬਰਗ-ਪੋਲਿਨ (23) ਵੀ ਸ਼ਾਮਲ ਹੈ।

ਗੋਲਬਰਗ ਹਮਾਸ ਦੇ ਬੰਧਕਾਂ ਵਿਚੋਂ ਮੁੱਖ ਚਿਹਰਾ ਬਣ ਕੇ ਉੱਭਰਿਆ ਸੀ, ਜਿਸ ਦੇ ਮਾਪਿਆਂ ਨੇ ਆਲਮੀ ਆਗੂਆਂ ਨਾਲ ਮੁਲਾਕਾਤ ਕਰ ਕੇ ਉਸ ਦੀਰਿਹਾਈ ਦੀ ਮੰਗ ਕੀਤੀ ਸੀ। ਉਹ ਬੀਤੇ ਮਹੀਨੇ ਅਮਰੀਕੀ ਡੈਮੋਕ੍ਰੈਟਿਕ ਪਾਰਟੀ ਦੀ ਹੋਈ ਕੌਮੀ ਕਨਵੈਨਸ਼ਨ ਵਿਚ ਵੀ ਪੁੱਜੇ ਸਨ।

ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਫ਼ੌਜ ਬੰਧਕਾਂ ਨੂੰ ਛੁਡਵਾਉਣ ਹੀ ਵਾਲੀ ਸੀ ਕਿ ਉਸ ਤੋਂ ਐਨ ਪਹਿਲਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ।

ਫ਼ੌਜ ਮੁਤਾਬਕ ਮਾਰੇ ਗਏ ਬਾਕੀ ਬੰਧਕਾਂ ਦੀ ਪਛਾਣ ਓਰੀ ਦਾਨਿਨੋ (25), ਈਦਨ ਯੇਰੂਸ਼ਾਲਮੀ (24); ਆਲਮੋਗ ਸਾਰੂਸੀ (27), ਅਲੈਗਜ਼ੈਂਡਰ ਲੋਬਾਨੋਵ (33) ਅਤੇ ਕਾਰਮਲ ਗੈਟ (40) ਵਜੋਂ ਹੋਈ ਹੈ। -ਏਪੀ



News Source link

- Advertisement -

More articles

- Advertisement -

Latest article