ਹਨੇਰੀ ਦੌਰਾਨ ਖੰਭਾ ਡਿੱਗਣ ਕਾਰਨ ਪੱਤਰਕਾਰ ਦੀ ਮੌਤ

Must read


ਖੇਤਰੀ ਪ੍ਰਤੀਨਿਧ

ਪਟਿਆਲਾ, 5 ਜੂਨ

ਪਟਿਆਲਾ ’ਚ ਅੱਜ ਸ਼ਾਮ ਚੱਲੇ ਤੇਜ਼ ਝੱਖੜ ਕਰ ਕੇ ਖੰਭਾ ਡਿੱਗਣ ਕਾਰਨ ਇੱਥੋਂ ਏਐੱਨਆਈ ਦੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਮੌਤ ਹੋ ਗਈ। ਉਹ ਸਥਾਨਕ ਸ਼ਹਿਰ ਦੇ ਆਰੀਆ ਸਮਾਜ ਵਿਚਲੀ ਇੱਕ ਪਾਰਕ ਵਿੱਚ ਬੈਠਾ ਸੀ ਕਿ ਹਨੇਰੀ ਕਾਰਨ ਟੁੱਟਿਆ ਖੰਭਾ ਉਸ ਉੱਪਰ ਜਾ ਡਿੱਗਿਆ। ਉਸ ਨੂੰ ਜਲਦੀ ਹੀ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਟਿਆਲਾ ਦੇ ਡੀਪੀਆਰਓ ਹਾਕਮ ਥਾਪਰ ਤੇ ਏਪੀਆਰਓ ਹਰਦੀਪ ਗਹੀਰ ਸਮੇਤ ਇੱਥੋਂ ਦੇ ਪੱਤਰਕਾਰ ਭਾਈਚਾਰੇ ਨੇ ਅਵਿਨਾਸ਼ ਕੰਬੋਜ ਦੀ ਮੌਤ ’ਤੇ ਦੁਖ ਪ੍ਰਗਟ ਕੀਤਾ ਹੈ।



News Source link

- Advertisement -

More articles

- Advertisement -

Latest article