ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਜ ਸਭਾ ਮੈਂਬਰ ਅਤੇ ‘ਆਪ’ ਦੇ ਸੀਨੀਅਰ ਆਗੂ ਸੰਜੈ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਕੈਨੇਡਾ ਵਿੱਚ ਵੀ ਰੋਸ ਹੈ। ‘ਆਪ’ ਦੇ ਕੈਨੇਡਾ ਯੂਨਿਟ ਨੇ ਅੱਜ ਇਸ ਗ੍ਰਿਫਤਾਰੀ ਖ਼ਿਲਾਫ਼ ਪਰਵਾਸੀ ਭਾਈਚਾਰੇ ਦੀ ਲਾਮਬੰਦੀ ਕੀਤੀ ਤੇ ਕੇਂਦਰ ਸਰਕਾਰ ਦੀ ਸਿਆਸੀ ਬਦਲਾਖੋਰੀ ਖ਼ਿਲਾਫ਼ ਆਵਾਜ਼ ਬੁੁਲੰਦ ਕੀਤੀ। ‘ਆਪ’ ਦੇ ਕੈਨੇਡਾ ਯੂਨਿਟ ਦੇ ਵੈਨਕੂਵਰ ਤੋਂ ਜਸਕੀਰਤ ਮਾਨ, ਟੋਰਾਂਟੋ ਤੋਂ ਕਮਲਜੀਤ ਸਿੱਧੂ (ਰਾਈਆ), ਪਾਲ ਰੰਧਾਵਾ, ਸੋਹਨ ਢੀਂਡਸਾ, ਹਰਪ੍ਰੀਤ ਖੋਸਾ, ਐਡਮਿੰਟਨ ਤੋਂ ਹਰਨੇਕ ਮਠਾੜੂ ਤੇ ਵੈਨਕੂਵਰ ਤੋਂ ਗੁਰਪ੍ਰਤਾਪ ਵਿਰਕ, ਰਾਜਿੰਦਰ ਮਾਨ, ਮੌਂਟੀ ਬੁਆਲ ਤੇ ਅਮਰੀਕਾ ਤੋਂ ਡਾ. ਗੁਰਦੀਪ ਗਰੇਵਾਲ ਨੇ ਅੱਜ ਵਰਚੁਅਲ ਮੀਟਿੰਗ ਕੀਤੀ। ਇਸ ਵਿੱਚ ਸੰਜੈ ਸਿੰਘ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ। ‘ਆਪ’ ਆਗੂ ਜਸਕੀਰਤ ਮਾਨ ਤੇ ਕਮਲਜੀਤ ਸਿੱਧੂ ਨੇ ਕਿਹਾ ਕਿ ਸੰਜੈ ਸਿੰਘ ਦੀ ਗ੍ਰਿਫ਼ਤਾਰੀ ਭਾਜਪਾ ਦੀ ਕੇਂਦਰੀ ਹਕੂਮਤ ਦੀ ਤਾਨਾਸ਼ਾਹੀ ਦੀ ਸਬੂਤ ਹੈ, ਪ੍ਰੰਤੂ ਭਾਰਤ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੰਦੋਲਨ ’ਚੋਂ ਨਿਕਲੇ ਪਾਰਟੀ ਆਗੂਆਂ ਨੂੰ ਕੇਂਦਰ ਇਨ੍ਹਾਂ ਹੱਥਕੰਡਿਆਂ ਨਾਲ ਦਬਾਅ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਈਡੀ ਨੂੰ ਸੰਜੈ ਸਿੰਘ ਦੇ ਘਰੋਂ ਕੋਈ ਵੀ ਗ਼ੈਰਕਨੂੰਨੀ ਦਸਤਾਵੇਜ਼ ਨਹੀਂ ਮਿਲਿਆ ਤੇ ਨਾ ਹੀ ਕੋਈ ਪੈਸਾ ਮਿਲਿਆ ਹੈ। ‘ਆਪ’ ਆਗੂ ਹਰਪ੍ਰੀਤ ਖੋਸਾ ਤੇ ਪਾਲ ਰੰਧਾਵਾ ਨੇ ਕਿਹਾ ਕਿ ‘ਆਪ’ ਦੀ ਪੂਰੇ ਦੇਸ਼ ਵਿਚ ਬਣ ਰਹੀ ਲਹਿਰ ਨੂੰ ਰੋਕਣ ਲਈ ਭਾਜਪਾ ਨੇ ਇਹ ਸਾਜ਼ਿਸ਼ ਘੜੀ ਹੈ ਪਰ ਭਾਜਪਾਈ ਹਕੂਮਤ ਦੇ ਸਭ ਭਰਮ ‘ਆਪ’ ਆਉਂਦੇ ਸਮੇਂ ਵਿਚ ਤੋੜ ਦੇਵੇਗੀ। ‘ਆਪ’ ਦੀ ਕੈਨੇਡਾ ਯੂਨਿਟ ਨੇ ਅੱਜ ਸੋਸ਼ਲ ਮੀਡੀਆ ’ਤੇ ਸਾਰੇ ਵਾਲੰਟੀਅਰਾਂ ਨੂੰ ਇੱਕਜੁਟ ਹੋਣ ਦਾ ਸੱਦਾ ਭੇਜਿਆ ਹੈ ਅਤੇ ਸੰਜੈ ਸਿੰਘ ਦੀ ਹਮਾਇਤ ਵਿੱਚ ਮੁਹਿੰਮ ਖੜ੍ਹੀ ਕਰਨ ਦਾ ਸੱਦਾ ਦਿੱਤਾ।
News Source link
#ਸਜ #ਸਘ #ਦ #ਗਰਫਤਰ #ਖ਼ਲਫ਼ #ਕਨਡ #ਚ #ਰਸ