ਸੜਕ ਹਾਦਸੇ ਵਿਚ ਪੁਲੀਸ ਮੁਲਾਜ਼ਮ ਦੀ ਮੌਤ

0
220


ਪੱਤਰ ਪ੍ਰੇਰਕ

ਸਮਾਲਸਰ, 14 ਅਪਰੈਲ

ਥਾਣਾ ਸਮਾਲਸਰ ਹੇਠਲੇ ਪਿੰਡ ਠੱਠੀ ਭਾਈ ਵਿਖੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿਚ ਠੱਠੀ ਭਾਈ ਵਾਸੀ ਸੀਨੀਅਰ ਕਾਂਸਟੇਬਲ ਬੂਟਾ ਸਿੰਘ ਪੁੱਤਰ ਰੇਸ਼ਮ ਸਿੰਘ ਉਰਫ ਦੀਪਾ ਮਠਾੜੂ ਦੀ ਮੌਤ ਹੋ ਗਈ। 33 ਸਾਲਾ ਬੂਟਾ ਸਿੰਘ ਵਾਸੀ ਠੱਠੀ ਭਾਈ ਅੱਜ ਸਵੇਰੇ 5 ਕੁ ਵਜੇ ਡਿਊਟੀ ’ਤੇ ਆਪਣੀ ਕਾਰ ਰਾਹੀਂ ਜਾ ਰਿਹਾ ਸੀ। ਅਜੇ ਉਸ ਨੇ ਲਗਪਗ ਇੱਕ ਕਿਲੋਮੀਟਰ ਦਾ ਰਸਤਾ ਹੀ ਤੈਅ ਕੀਤਾ ਸੀ ਕਿ ਅਚਾਨਕ ਕਾਰਨ ਸੜਕ ’ਤੇ ਟਾਹਲੀ ਨਾਲ ਟਕਰਾਈ ਗਈ। ਇਸ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੂਟਾ ਸਿੰਘ ਦੇ ਦੋ ਬੱਚੀਆਂ ਹਨ। ਹਾਦਸੇ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।



News Source link