ਸੜਕ ਹਾਦਸੇ ’ਚ ਨੌਜਵਾਨ ਹਲਾਕ – punjabitribuneonline.com

Must read


ਟੋਹਾਣਾ: ਇਥੋਂ ਦੇ ਪਿੰਡ ਸਨਿਆਨਾ ਦੇ ਮਨਦੀਪ (17) ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਮਾਮਲੇ ’ਚ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਮਨਦੀਪ ਸੈਲੂਨ ਦਾ ਕੰਮ ਸਿੱਖਦਾ ਸੀ ਤੇ ਉਹ ਉਕਲਾਨਾ ਰੋਜ਼ਾਨਾ ਜਾਂਦਾ ਸੀ। ਬੀਤੀ ਦੇਰ ਰਾਤ ਵਾਹਨ ਦੀ ਫੇਟ ਵੱਜਣ ’ਤੇ ਉਹ ਜ਼ਖ਼ਖੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article