ਸੜਕ ਹਾਦਸੇ ’ਚ ਕਿਸਾਨ ਦੀ ਮੌਤ

Must read


ਬਲਵਿੰਦਰ ਰੈਤ

ਨੰਗਲ, 25 ਫਰਵਰੀ

ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਸੜਕ ’ਤੇ ਪਿੰਡ ਰਾਏਪੁਰ ਨਜ਼ਦੀਕ ਇੱਕ ਕਿਸਾਨ ਦੀ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਮੀਤ ਸਿੰਘ (65) ਵਾਸੀ ਬੇਲਾ ਧਿਆਨੀ ਪੁਲੀਸ ਥਾਣਾ ਨੰਗਲ ਵੱਜੋਂ ਹੋਈ ਹੈ। ਕਿਸਾਨ ਗੁਰਮੀਤ ਸਿੰਘ ਆਪਣੇ ਸਾਈਕਲ ’ਤੇ ਨੰਗਲ ਸਬਜ਼ਾ ਮੰਡੀ ਜਾ ਰਿਹਾ ਸੀ ਤਾਂ ਰਾਏਪੁਰ ਨਜ਼ਦੀਕ ਆਨੰਦਪੁਰ ਸਾਹਿਬ ਤੋਂ ਆਏ ਫਲਾਂ ਨਾਲ ਲੱਦੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸੜਕ ਹਾਦਸਾ ਤੜਕੇ 3 ਵਜੇ ਦੇ ਕਰੀਬ ਵਾਪਰਿਆ। ਹਾਦਸੇ ਦੌਰਾਨ ਟਰੱਕ ਸੜਕ ’ਤੇ ਪਲਟ ਗਿਆ ਤੇ ਡਰਾਈਵਰ ਫਰਾਰ ਹੋ ਗਿਆ। ਨੰਗਲ ਪੁਲੀਸ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਵਸੂਦੇਵ ਨੇ ਮ੍ਰਿਤਕ ਕਿਸਾਨ ਗੁਰਮੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਨੰਗਲ ਭੇਜ ਦਿੱਤਾ ਹੈ।



News Source link

- Advertisement -

More articles

- Advertisement -

Latest article