ਪੱਤਰ ਪ੍ਰੇਰਕ
ਸਮਰਾਲਾ, 7 ਮਾਰਚ
ਪਿੰਡ ਢਿਲਵਾਂ ਨੇੜੇ ਸਵੇਰੇ 9 ਵਜੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਐਕਟੀਵਾ ਸਵਾਰ ਚਾਲਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਐਕਟੀਵਾ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਪਿਲ ਮਰਵਾਹਾ (51) ਵਾਸੀ ਸਮਰਾਲਾ ਵਜੋਂ ਹੋਈ ਹੈ।
ਕਪਿਲ ਮਰਵਾਹਾ ਇੱਕ ਨਿੱਜੀ ਬੀਜ ਕੰਪਨੀ ਵਿੱਚ ਕੰਮ ਕਰਦਾ ਸੀ, ਅੱਜ ਆਪਣੀ ਡਿਊਟੀ ’ਤੇ ਖੰਨਾ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਢਿੱਲਵਾਂ ਦੇ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੀ ਐਕਟੀਵਾ ਪੈਟਰੋਲ ਪਵਾਉਣ ਲਈ ਪੰਪ ਵੱਲ ਮੋੜੀ ਤਾਂ ਸਾਹਮਣੇ ਖੰਨਾ ਸਾਈਡ ਤੋਂ ਆ ਰਹੀ ਸੀ ਇੱਕ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
The post ਸੜਕ ਹਾਦਸੇ ’ਚ ਐਕਟੀਵਾ ਚਾਲਕ ਦੀ ਮੌਤ appeared first on Punjabi Tribune.
News Source link
#ਸੜਕ #ਹਦਸ #ਚ #ਐਕਟਵ #ਚਲਕ #ਦ #ਮਤ