ਸ੍ਰੀਲੰਕਾ ਨੇ ਆਇਰਲੈਂਡ ਨੂੰ ਹਰਾਇਆ

0
189


ਹੋਬਰਟ, 23 ਅਕਤੂਬਰ

ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕੁਸਲ ਮੈਂਡਿਸ ਦੇ ਨਾਬਾਦ ਨੀਮ ਸੈਂਕੜੇ ਦੀ ਬਦੌਲਤ ਸ੍ਰੀਲੰਕਾ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਵਿੱਚ ਆਇਰਲੈਂਡ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਇਰਲੈਂਡ ਦੀ ਟੀਮ ਪੂਰੇ ਓਵਰ ਖੇਡ ਕੇ ਅੱਠ ਵਿਕਟਾਂ ਦੇ ਨੁਕਸਾਨ ’ਤੇ ਸਿਰਫ 128 ਦੌੜਾਂ ਹੀ ਬਣਾ ਸਕੀ। ਆਇਰਲੈਂਡ ਵੱਲੋਂ ਸਭ ਤੋਂ ਵੱਧ 45 ਦੌੜਾਂ ਹੈਰੀ ਟੈਕਟਰ ਨੇ ਬਣਾਈਆਂ। ਉਸ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਸ੍ਰੀਲੰਕਾ ਦੇ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕਿਆ। ਸ੍ਰੀਲੰਕਾ ਵੱਲੋਂ ਐੱਮ ਤੀਕਸ਼ਨਾ ਅਤੇ ਵਨਿੰਦੂ ਹਸਾਰੰਗਾ ਨੇ ਦੋ-ਦੋ ਅਤੇ ਲਹੀਰੂ ਕੁਮਾਰਾ, ਧਨੰਜੈ ਡੀ ਸਿਲਵਾ, ਚਮਿਕਾ ਕਰੁਨਾਰਤਨੇ ਅਤੇ ਬਿਨੁਰਾ ਫਰਨਾਂਡੋ ਨੇ ਇਕ-ਇਕ ਵਿਕਟ ਲਈ। ਇਸ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਨੇ ਬਹੁਤਾ ਦਬਾਅ ਮਹਿਸੂਸ ਨਹੀਂ ਕੀਤਾ। ਕੁਆਲੀਫਾਇੰਗ ਗੇੜ ਦੇ ਪਹਿਲੇ ਮੈਚ ’ਚ ਨਮੀਬੀਆ ਤੋਂ ਹਾਰਨ ਵਾਲੀ ਟੀਮ ਨੇ ਪੰਜ ਓਵਰ ਬਾਕੀ ਰਹਿੰਦਿਆਂ ਇਕ ਵਿਕਟ ਦੇ ਨੁਕਸਾਨ ’ਤੇ 133 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਇਸ ਵਿੱਚ ਕੁਸਲ ਮੈਂਡਿਸ ਨੇ 43 ਗੇਂਦਾਂ ਵਿੱਚ ਨਾਬਾਦ 68 ਅਤੇ ਅਸਾਲੰਕਾ ਨੇ 22 ਗੇਂਦਾਂ ਵਿੱਚ ਨਾਬਾਦ 31 ਦੌੜਾਂ ਦਾ ਯੋਗਦਾਨ ਪਾਇਆ। ਇਸੇ ਤਰ੍ਹਾਂ ਧਨੰਜੈ ਡੀ ਸਿਲਵਾ ਨੇ 25 ਗੇਂਦਾਂ ਵਿੱਚ 31 ਦੌੜਾਂ ਦੀ ਪਾਰੀ ਖੇਡੀ। -ਪੀਟੀਆਈ





News Source link

LEAVE A REPLY

Please enter your comment!
Please enter your name here