42.8 C
Patiāla
Tuesday, June 9, 2026

ਸ੍ਰੀਲੰਕਾ: ਗੋਟਾਬਾਯਾ ਰਾਜਪਕਸੇ ਦੁਬਈ ਤੋਂ ਪਰਤੇ

Must read


ਕੋਲੰਬੋ, 6 ਜਨਵਰੀ

ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੁਬਈ ਤੋਂ ਦੇਸ਼ ਪਰਤ ਆਏ ਹਨ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਵਿੱਚ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਉਨ੍ਹਾਂ ਦੇ ਹੱਥੋਂ ਸੱਤਾ ਚਲੀ ਗਈ ਸੀ। ਚਾਰ ਮਹੀਨਿਆਂ ਦੌਰਾਨ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਸੀ। ‘ਡੇਅਲੀ ਮਿਰਰ ਲੰਕਾ’ ਅਖ਼ਬਾਰ ਨੇ ਹਵਾਈ ਅੱਡਾ ਡਿਊਟੀ ਪ੍ਰਬੰਧਕ ਅਤੇ ਇਮੀਗਰੇਸ਼ਨ ਵਿਭਾਗ ਦੇ ਤਰਜਮਾਨ ਦੇ ਹਵਾਲੇ ਨਾਲ ਦੱਸਿਆ ਕਿ ਰਾਜਪਕਸੇ ਅਤੇ ਉਨ੍ਹਾਂ ਦੀ ਪਤਨੀ ਇਓਮਾ ਵੀਰਵਾਰ ਨੂੰ ਦੁਬਈ ਤੋਂ ਸਥਾਨਕ ਭੰਡਾਰਨਾਇਕੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ। ਰਿਪੋਰਟ ਅਨੁਸਾਰ ਉਹ ਅਮੀਰਾਤ ਦੀ ਉਡਾਣ ਈਕੇ-650 ਰਾਹੀਂ ਦੇਸ਼ ਪਰਤੇ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਕਾਰਨ ਬੇਕਾਬੂ ਹੋੲੇ ਹਾਲਾਤ ਦੌਰਾਨ ਰਾਜਪਕਸੇ (73 ਸਾਲ) ਜੁਲਾਈ ’ਚ ਹਵਾਈ ਸੈਨਾ ਦੇ ਜਹਾਜ਼ ਰਾਹੀਂ ਸ੍ਰੀਲੰਕਾ ਤੋਂ ਮਾਲਦੀਵ ਚਲੇ ਗਏ ਸਨ ਅਤੇ ਉੱਥੋਂ 14 ਜੁਲਾਈ ਨੂੰ ਉਨ੍ਹਾਂ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੁੱਝ ਹਫ਼ਤਿਆਂ ਮਗਰੋਂ ਉਹ ਉੱਥੋਂ ਥਾਈਲੈਂਡ ਚਲੇ ਗਏ ਸੀ। ਉਦੋਂ ਥਾਈਲੈਂਡ ਨੇ ਕਿਹਾ ਸੀ ਕਿ ਰਾਜਪਕਸੇ ਦੇਸ਼ ਵਿੱਚ 90 ਦਿਨਾਂ ਤੱਕ ਰਹਿ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਰਾਜਨੀਤਕ ਪਾਸਪੋਰਟ ਹੈ ਪਰ ਉਨ੍ਹਾਂ ਨੂੰ ਥਾਈਲੈਂਡ ਵਿੱਚ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਉਹ ਇੱਕ ਹੋਟਲ ਵਿੱਚ ਸਨ ਅਤੇ ਸੁਰੱਖਿਆ ਕਰਮੀਆਂ ਨਾਲ ਘਿਰੇ ਰਹਿੰਦੇ ਸਨ। ਰਾਜਪਕਸੇ ਨੂੰ ਪਿਛਲੇ ਸਾਲ ਸਤੰਬਰ ਮਹੀਨੇ ਥਾਈਲੈਂਡ ਤੋਂ ਸ੍ਰੀਲੰਕਾ ਪਰਤਣ ’ਤੇ ਵਿਸ਼ੇਸ਼ ਸੁਰੱਖਿਆ ਦਿੱਤੀ ਗਈ ਸੀ ਅਤੇ ਇੱਕ ਸਰਕਾਰੀ ਘਰ ਦਿੱਤਾ ਗਿਆ ਸੀ। -ਪੀਟੀਆਈ





News Source link

- Advertisement -

More articles

- Advertisement -

Latest article