ਸੈਂਸੈਕਸ 287.70 ਅੰਕ ਟੁੱਟ ਕੇ 59543.96 ਅੰਕ ’ਤੇ ਬੰਦ ਹੋਇਆ

Must read


ਮੁੰਬਈ, 25 ਅਕਤੂਬਰ

ਕੌਮਾਂਤਰੀ ਬਾਜ਼ਾਰਾਂ ਵਿੱਚ ਮਜ਼ਬੂਤੀ ਕਾਰਨ ਬੀਐੱਸਈ ਦਾ ਸੈਂਸੈਕਸ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 60,000 ਦੇ ਅੰਕੜੇ ਨੂੰ ਪਾਰ ਕਰ ਗਿਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੂਚਕ ਅੰਕ 249.58 ਅੰਕ ਵਧ ਕੇ 60,081.24 ‘ਤੇ ਖੁੱਲ੍ਹਿਆ। ਇਸੇ ਤਰ੍ਹਾਂ ਨਿਫਟੀ 80.75 ਅੰਕ ਵਧ ਕੇ 17,811.50 ‘ਤੇ ਰਿਹਾ। ਮਾਰੂਤੀ, ਡਾਕਟਰ ਰੈੱਡੀਜ਼, ਆਈਸੀਆਈਸੀਆਈ ਬੈਂਕ, ਅਲਟਰਾਟੈਕ ਸੀਮਿੰਟ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਟੈੱਕ ਮਹਿੰਦਰਾ ਅਤੇ ਲਾਰਸਨ ਐਂਡ ਟੂਬਰੋ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਇਸ ਮਗਰੋਂ ਸੈਂਸੈਕਸ 287.70 ਅੰਕ ਟੁੱਟ ਕੇ 59,543.96 ਅੰਕ ’ਤੇ ਅਤੇ ਨਿਫਟੀ 74.40 ਅੰਕ ਦੇ ਨੁਕਸਾਨ ਨਾਲ 17,656.35 ਅੰਕ ’ਤੇ ਬੰਦ ਹੋਇਆ।



News Source link

- Advertisement -

More articles

- Advertisement -

Latest article