ਸੈਂਸੇੈਕਸ ਅਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਉੱਚ ਪੱਧਰ ’ਤੇ

Must read


ਮੁੰਬਈ, 3 ਜੂਨ

ਬੈਂਚਮਾਰਕ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਲਗਪਗ 4 ਫੀਸਦੀ ਵਧ ਕੇ ਸਭ ਤੋਂ ਉੱਚੇ ਪੱਧਰ ਨੂੰ ਛੂਹਿਆ। ਇਹ ਵਾਧਾ ਲੋਕ ਸਭਾ ਚੋਣਾਂ ਵਿਚ ਐਗਜ਼ਿਟ ਪੋਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਦਰਜ ਹੋਇਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 2,777.58 ਅੰਕ ਜਾਂ 3.75 ਪ੍ਰਤੀਸ਼ਤ ਦੀ ਛਲਾਂਗ ਮਾਰ ਕੇ 76,738.89 ਦੇ ਰਿਕਾਰਡ ਸਿਖਰ ‘ਤੇ ਪਹੁੰਚ ਗਿਆ। ਐਨਐਸਈ ਨਿਫਟੀ 808 ਅੰਕ ਜਾਂ 3.58 ਫੀਸਦੀ ਦੀ ਤੇਜ਼ੀ ਨਾਲ 23,338.70 ਦੇ ਉੱਚ ਪੱਧਰ ‘ਤੇ ਪਹੁੰਚ ਗਿਆ।



News Source link

- Advertisement -

More articles

- Advertisement -

Latest article