ਸੁਲਤਾਨ ਜੌਹਰ ਕੱਪ: ਭਾਰਤ ਨੇ ਜਾਪਾਨ ਨੂੰ 5-1 ਨਾਲ ਹਰਾਇਆ

0
234


ਜੌਹਰ: ਭਾਰਤ ਦੀ ਪੁਰਸ਼ਾਂ ਦੀ ਜੂਨੀਅਰ ਹਾਕੀ ਟੀਮ ਨੇ ਇੱਥੇ ਸੁਲਤਾਨ ਜੌਹਰ ਕੱਪ ਦੇ ਮੈਚ ਵਿਚ ਜਾਪਾਨ ਨੂੰ 5-1 ਨਾਲ ਹਰਾ ਦਿੱਤਾ। ਭਾਰਤ ਵੱਲੋਂ ਕਪਤਾਨ ਉੱਤਮ ਸਿੰਘ, ਰੋਹਿਤ, ਜੌਹਨਸਨ ਪੁਰਤੀ, ਬੌਬੀ ਸਿੰਘ ਧਾਮੀ ਤੇ ਅਮਨਦੀਪ ਲਾਕੜਾ ਨੇ ਗੋਲ ਕੀਤੇ। ਦੇਰ ਨਾਲ ਸ਼ੁਰੂ ਹੋਏ ਮੈਚ ਵਿਚ ਭਾਰਤ ਨੇ ਸ਼ੁਰੂਆਤ ’ਚ ਹੀ ਦਬਦਬਾ ਬਣਾ ਲਿਆ। ਹਾਲਾਂਕਿ ਜਾਪਾਨ ਨੂੰ ਇਸ ਤੋਂ ਬਾਅਦ ਕਈ ਪੈਨਲਟੀ ਕਾਰਨਰ ਮਿਲੇ ਪਰ ਭਾਰਤ ਦੀ ਰੱਖਿਆ ਕਤਾਰ ਨੇ ਵਿਰੋਧੀ ਟੀਮ ਦੇ ਹੱਥ ਸਫ਼ਲਤਾ ਨਹੀਂ ਲੱਗਣ ਦਿੱਤੀ। ਅੱਧੇ ਸਮੇਂ ਤੱਕ ਭਾਰਤ ਨੇ ਤਿੰਨ ਤੇ ਜਾਪਾਨ ਨੇ ਇਕ ਗੋਲ ਦਾਗਿਆ ਸੀ। ਦੂਜੇ ਅੱਧ ਵਿਚ ਬੌਬੀ ਧਾਮੀ ਨੇ ਚੌਥਾ ਗੋਲ ਕੀਤਾ। ਪੰਜਵਾਂ ਗੋਲ ਅਮਨਦੀਪ ਨੇ ਪੈਨਲਟੀ ਕਾਰਨਰ ਰਾਹੀਂ ਕੀਤਾ। ਟੂਰਨਾਮੈਂਟ ਦੇ ਚੌਥੇ ਮੈਚ ਵਿਚ ਭਾਰਤ ਦਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। -ਪੀਟੀਆਈ   





News Source link

LEAVE A REPLY

Please enter your comment!
Please enter your name here