ਜੰਮੂ, 1 ਜਨਵਰੀ
ਸੁਰੱਖਿਆ ਬਲਾਂ ਨੇ ਜੰਮੂ ਜ਼ਿਲ੍ਹੇ ਦੇ ਆਰਐੱਸ ਪੁਰਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਨਾਲ ਸ਼ੱਕੀ ਨਕਲੋਹਰਕਤ ਮਗਰੋਂ ਤਲਾਸ਼ੀ ਮੁਹਿੰਮ ਵਿੱਢੀ ਹੈ। ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੇ ਇਸ ਕਾਰਵਾਈ ਦੌਰਾਨ ਕੁਝ ਰੌਂਦ ਵੀ ਫਾਇਰ ਕੀਤੇ। ਇਸ ਦੌਰਾਨ ਅਖਨੂਰ ਸੈਕਟਰ ਵਿਚ ਡਰੋਨ ਦੇਖਿਆ ਗਿਆ ਹੈ। ਸੂਤਰਾਂ ਨੇੇ ਕਿਹਾ ਕਿ ਇਲਾਕੇ ਵਿਚ ਸ਼ੱਕੀ ਨਕਲੋਹਰਕਤ ਤੋਂ ਬਾਅਦ ਆਰਐੱਸ ਪੁਰਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਨਾਲ ਤਲਾਸ਼ੀ ਮੁਹਿੰਮ ਆਰੰਭੀ ਗਈ ਹੈ। ਬੀਐੱਸਐੱਫ ਦੇ ਸੁਰੱਖਿਆ ਬਲਾਂ ਨੇ ਇਸ ਦੌਰਾਨ ਕੁਝ ਗੋਲੀਆਂ ਵੀ ਚਲਾਈਆਂ। ਇਸ ਦੌਰਾਨ ਇਕ ਹੋਰ ਘਟਨਾ ਵਿਚ ਅਖਨੂਰ ਸੈਕਟਰ ਦੇ ਘਖਰਾਲ ਪਿੰਡ ਵਿਚ ਸ਼ੱਕੀ ਡਰੋਨ ਦੇਖਿਆ ਗਿਆ ਹੈ।