ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਟੀਟੀਪੀ ਕਮਾਂਡਰ ਹਲਾਕ

0
257


ਪਿਸ਼ਾਵਰ, 11 ਨਵੰਬਰ

ਪਾਕਿਸਤਾਨ ਦੇ ਉੱਤਰੀ-ਪੱਛਮੀ ਇਲਾਕੇ ਵਿੱਚ ਬੀਤੀ ਰਾਤ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦਾ ਕਮਾਂਡਰ ਮਾਰਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਉੱਤੇ 50 ਲੱਖ ਰੁਪਏ ਦਾ ਇਨਾਮ ਸੀ। ਟੀਟੀਪੀ ਕਮਾਂਡਰ ਦੀ ਪਛਾਣ ਉਬੈਦ ਉਰਫ ਮਹਿਮੂਦ ਵਜੋਂ ਹੋਈ ਹੈ। ਉਹ ਮਰਦਾਨ ਜ਼ਿਲ੍ਹੇ ਵਿੱਚ ਖੈਬਰ ਪਖਤੂਨਖਵਾ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮਾਰਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਬੈਦ ਮਰਦਾਨ ਜ਼ਿਲ੍ਹੇ ਵਿੱਚ ਸਪੈਸ਼ਲ ਬਰਾਂਚ ਦੇ ਸਬ-ਇੰਸਪੈਕਟਰ ਫਰੀਦ ਖਾਨ ਦੀ ਹੱਤਿਆ ਵਿੱਚ ਸ਼ਾਮਲ ਸੀ। ਉਹ ਪੁਲੀਸ ਨੂੰ ਕਈ ਅਤਿਵਾਦੀ ਕਾਰਵਾਈਆਂ ਵਿੱਚ ਲੋੜੀਂਦਾ ਸੀ। ਖੈਬਰ ਪਖਤੂਨਖਵਾ ਸਰਕਾਰ ਨੇ ਉਸ ’ਤੇ 50 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਜ਼ਿਕਰਯੋਗ ਹੈ ਕਿ 7 ਨਵੰਬਰ ਨੂੰ ਜਮਰੌਦ ਤਹਿਸੀਲ ਵਿੱਚ ਇੱਕ ਹੋਰ ਟੀਟੀਪੀ ਕਮਾਂਡਰ ਮਾਰਿਆ ਗਿਆ ਸੀ। -ਪੀਟੀਆਈ





News Source link

LEAVE A REPLY

Please enter your comment!
Please enter your name here