ਸੁਨਿਆਰੇ ਦੀ ਦੁਕਾਨ ’ਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ – Punjabi Tribune

Must read


ਪੱਤਰ ਪ੍ਰੇਰਕ

ਤਰਨ ਤਾਰਨ, 17 ਮਾਰਚ

ਤਰਨ ਤਾਰਨ ਸ਼ਹਿਰ ਦੇ ਸਭ ਤੋਂ ਜ਼ਿਆਦਾ ਆਵਾਜਾਈ ਵਾਲੇ ਅੱਡਾ ਬਾਜ਼ਾਰ ਦੇ ਇਕ ਸੁਨਿਆਰ ਦੀ ਦੁਕਾਨ ਤੋਂ ਬੀਤੀ ਰਾਤ ਅੱਠ ਕਿਲੋ ਚਾਂਦੀ ਅਤੇ ਪੰਜ ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ| ਉੂਧਮ ਸਿੰਘ ਹਰਦੀਪ ਸਿੰਘ ਦੀ ਦੁਕਾਨ ਕਰਕੇ ਜਾਣੀ ਜਾਂਦੀ ਦੁਕਾਨ ਦੇ ਮਾਲਕ ਚਰਨਜੀਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਉਹ ਬੀਤੀ ਸ਼ਾਮ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ ਸੀ ਅਤੇ ਉਸਨੂੰ ਸਵੇਰ ਵੇਲੇ ਚੋਰੀ ਹੋਣ ਦੀ ਜਾਣਕਾਰੀ ਮਿਲੀ| ਦੁਕਾਨ ਦੇ ਇਕੋ-ਇਕ ਦਰਵਾਜ਼ੇ ਦੇ ਤਾਲੇ ਪੂਰੀ ਤਰ੍ਹਾਂ ਨਾਲ ਠੀਕ ਹਨ ਅਤੇ ਦੁਕਾਨ ਦੀ ਕਿਸੇ ਕੰਧ ਦੀ ਵੀ ਤੋੜਭੰਨ ਨਹੀਂ ਕੀਤੀ ਗਈ ਅਤੇ ਇਨ੍ਹਾਂ ਹਾਲਤਾਂ ਵਿਚ ਕੋਈ ਅੱਠ ਲੱਖ ਰੁਪਏ ਦਾ ਕੀਮਤੀ ਸਮਾਨ ਚੋਰੀ ਹੋਣ ਜਾਣ ਤੋਂ ਦੁਕਾਨ ਦਾ ਮਾਲਕ ਚਰਨਜੀਤ ਸਿੰਘ ਖੁਦ ਵੀ ਹੈਰਾਨ ਹੈ| ਉਸ ਨੇ ਕਿਹਾ ਕਿ ਚੋਰਾਂ ਤੋਂ ਸੋਨੇ ਦੇ ਗਹਿਣਿਆਂ ਵਾਲਾ ਲਾਕਰ ਨਾ ਟੁੱਟਣ ਕਰਕੇ ਸੋਨੇ ਦੇ ਗਹਿਣਿਆਂ ਦੇ ਚੋਰੀ ਹੋਣ ਜਾਣ ਤੋਂ ਬਚਾਅ ਹੋ ਗਿਆ|



News Source link

- Advertisement -

More articles

- Advertisement -

Latest article