ਸੀਯੂਈਟੀ ਰਾਹੀਂ ਭਰੀਆਂ ਜਾਣ ਵਾਲੀਆਂ ਖਾਲੀ ਸੀਟਾਂ ਲਈ ਪ੍ਰੀਖਿਆ ਲੈ ਸਕਣਗੀਆਂ ਯੂਨੀਵਰਸਿਟੀਆਂ: ਯੂਜੀਸੀ

Must read


ਨਵੀਂ ਦਿੱਲੀ, 1 ਅਗਸਤ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਐਲਾਨ ਕੀਤਾ ਕਿ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ) ਰਾਹੀਂ ਭਰੀਆਂ ਜਾਣ ਵਾਲੀਆਂ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਕੋਰਸਾਂ ਦੀਆਂ ਬਚਦੀਆਂ ਸੀਟਾਂ ਲਈ ਕੇਂਦਰੀ ਯੂਨੀਵਰਸਿਟੀਆਂ ਆਪਣੀ ਦਾਖਲਾ ਪ੍ਰੀਖਿਆ ਲੈ ਸਕਦੀਆਂ ਹਨ ਜਾਂ ਯੋਗਤਾ (ਕੁਆਲੀਫਾਇੰਗ) ਪ੍ਰੀਖਿਆ ਵਿਚ ਲਏ ਅੰਕਾਂ ਦੇ ਅਧਾਰ ’ਤੇ ਦਾਖਲੇ ਕਰ ਸਕਦੀਆਂ ਹਨ। ਯੂਜੀਸੀ ਨੇ ਕਿਹਾ ਕਿ ਪੂਰੇ ਅਕਾਦਮਿਕ ਸਾਲ ਲਈ ਸੀਟਾਂ ਖਾਲੀ ਰੱਖਣੀਆਂ ਨਾ ਸਿਰਫ਼ ਵਸੀਲਿਆਂ ਦੀ ਬਰਬਾਦੀ ਹੈ, ਬਲਕਿ ਇਹ ਕਈ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਤੋਂ ਵੀ ਨਾਂਹ ਹੈ, ਜੋ ਕੇਂਦਰੀ ਯੂਨੀਵਰਸਿਟੀਆਂ ’ਚ ਉੱਚ ਸਿੱਖਿਆ ਲੈਣ ਦੇ ਚਾਹਵਾਨ ਹਨ। ਉਂਜ ਯੂਜੀਸੀ ਨੇ ਸਾਫ਼ ਕਰ ਦਿੱਤਾ ਕਿ ਸੀਯੂਈਟੀ ਵਿਚ ਲਏ ਅੰਕ ਵਿਦਿਆਰਥੀਆਂ ਦੇ ਦਾਖਲੇ ਲਈ ਮੁੱਢਲਾ ਮਾਪਦੰਡ ਰਹੇਗਾ। –ਪੀਟੀਆਈ



News Source link

- Advertisement -

More articles

- Advertisement -

Latest article