ਸੀਨੀਅਰ ਆਈਪੀਐੱਸ ਅਧਿਕਾਰੀ ਬੀ ਸ੍ਰੀਨਿਵਾਸਨ ਐੱਨਐੱਸਜੀ ਦੇ ਡਾਇਰੈਕਟਰ ਜਨਰਲ ਨਿਯੁਕਤ – Punjabi Tribune

0
186


ਨਵੀਂ ਦਿੱਲੀ, 27 ਅਗਸਤ

ਸੀਨੀਅਰ ਆਈਪੀਐੱਸ ਅਧਿਕਾਰੀ ਬੀ ਸ੍ਰੀਨਿਵਾਸਨ ਨੂੰ ਅੱਜ ਦੇਸ਼ ਦੇ ਅਤਿਵਾਦ ਵਿਰੋਧੀ ਬਲ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਪਰਸੋਨਲ ਮੰਤਰਾਲੇ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਸ੍ਰੀਨਿਵਾਸਨ ਬਿਹਾਰ ਕੇਡਰ ਦੇ 1992 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਜੁਆਇਨਿੰਗ ਤੋਂ ਲੈ ਕੇ 31 ਅਗਸਤ 2027 (ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ) ਤੱਕ ਸ੍ਰੀਨਿਵਾਸਨ ਦੀ ਇਸ ਅਹੁਦੇ ’ਤੇ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਸ੍ਰੀਨਿਵਾਸਨ ਇਸ ਵੇਲੇ ਰਾਜਗਿਰ ਸਥਿਤ ਬਿਹਾਰ ਪੁਲੀਸ ਅਕਾਦਮੀ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। -ਪੀਟੀਆਈ



News Source link