ਨਵੀਂ ਦਿੱਲੀ, 14 ਮਈ
ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆ ਲਈ ਕੌਂਸਲ ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਹ ਜਾਣਕਾਰੀ ਸਕੱਤਰ ਗੈਰੀ ਅਰਾਥੋਨ ਨੇ ਸਾਂਝੀ ਕਰਦਿਆਂ ਦੱਸਿਆ ਕਿ ਕੌਂਸਲ ਨੇ ਇਹ ਪ੍ਰੀਖਿਆਵਾਂ ਫਰਵਰੀ-ਮਾਰਚ ਵਿੱਚ ਕਰਵਾਈਆਂ ਸਨ। ਇਸ ਸਾਲ 1,28,131 ਲੜਕੇ ਅਤੇ 1,09,500 ਕੁੜੀਆਂ ਨੇ ਆਈਸੀਐਸਈ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿੱਚੋਂ 1,26,474 ਲੜਕੇ ਅਤੇ 1,08,640 ਲੜਕੀਆਂ ਪਾਸ ਹੋਈਆਂ ਹਨ। ਇਸ ਵਾਰ ਕੁੱਲ ਪਾਸ ਪ੍ਰਤੀਸ਼ਤਤਾ 98.94% ਹੋਈ ਹੈ। ਦੂਜੇ ਪਾਸੇ 12ਵੀਂ ਦੀ ਪ੍ਰੀਖਿਆ 51,781 ਲੜਕਿਆਂ ਤੇ 46,724 ਲੜਕੀਆਂ ਨੇ ਦਿੱਤੀ। ਇਨ੍ਹਾਂ ਵਿੱਚੋਂ 49,687 ਲੜਕੇ ਅਤੇ 45,796 ਲੜਕੀਆਂ ਪਾਸ ਹੋਈਆਂ ਹਨ। ਇਸ ਜਮਾਤ ਦੀ ਕੁੱਲ ਪਾਸ ਪ੍ਰਤੀਸ਼ਤਤਾ 96.93% ਰਹੀ।
ਪੀਟੀਆਈ