ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੈਨਨ ਨੇ ਸੀਜੇਆਈ ਚੰਦਰਚੂੜ ਨਾਲ ਬੈਂਚ ਸਾਂਝਾ ਕੀਤਾ

4
210


ਨਵੀਂ ਦਿੱਲੀ: ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੈਨਨ ਅੱਜ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਬੈਂਚ ਵਿੱਚ ਬੈਠੇ। ਜਸਟਿਸ ਮੈਨਨ, ਜੋ ਸਾਲ 2012 ਤੋਂ ਸਿੰਗਾਪੁਰ ਦੇ ਚੌਥੇ ਚੀਫ਼ ਜਸਟਿਸ ਵਜੋਂ ਸੇਵਾਵਾਂ ਨਿਭਾ ਰਹੇ ਹਨ, ਸੁਪਰੀਮ ਕੋਰਟ ਦੀ ਸਥਾਪਨਾ ਦੀ ਸ਼ਨਿੱਚਰਵਾਰ ਨੂੰ ਮਨਾਈ ਜਾਣ ਵਾਲੀ 73ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ’ਚ ਸ਼ਾਮਲ ਹੋਣ ਲਈ ਭਾਰਤ ਆੲੇ ਹਨ। ਜਸਟਿਸ ਮੈਨਨ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ‘ਬਦਲਦੀ ਦੁਨੀਆ ਵਿੱਚ ਨਿਆਂਪਾਲਿਕਾ ਦੀ ਭੂਮਿਕਾ’ ਵਿਸ਼ੇ ਉੱਤੇ ਲੈਕਚਰ ਦੇਣਗੇ। ਭਾਰਤ ਦੀ ਸੁਪਰੀਮ ਕੋਰਟ ਦੇਸ਼ ਦੇ ਗਣਰਾਜ ਬਣਨ ਤੋਂ ਦੋ ਦਿਨ ਬਾਅਦ 28 ਜਨਵਰੀ 1950 ਨੂੰ ਹੋਂਦ ਵਿੱਚ ਆਈ ਸੀ। -ਪੀਟੀਆਈ



News Source link

4 COMMENTS

LEAVE A REPLY

Please enter your comment!
Please enter your name here