ਸਿੰਗਾਪੁਰ ਦੀ ਧਾਰਮਿਕ ਆਗੂ ਨੂੰ ਠੱਗੀ ਮਾਰਨ ਦੇ ਦੋਸ਼ ਹੇਠ ਦਸ ਸਾਲ ਸਜ਼ਾ – Punjabi Tribune

Must read


ਸਿੰਗਾਪੁਰ, 30 ਜੂਨ

ਇੱਥੋਂ ਦੀ ਇਕ ਧਾਰਮਿਕ ਆਗੂ ਨੂੰ ਆਪਣੇ ਪੈਰੋਕਾਰਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਸਾਢੇ ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ’ਤੇ ਆਪਣੇ ਪੈਰੋਕਾਰਾਂ ਨਾਲ 43 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਇੱਥੋਂ ਦੇ ਨਿਊਜ਼ ਚੈਨਲ ਸੀਐਨਏ ਦੀ ਰਿਪੋਰਟ ਅਨੁਸਾਰ ਇਹ ਧਾਰਮਿਕ ਆਗੂ ਆਪਣੇ ਪੈਰੋਕਾਰਾਂ ਤੋਂ ਉਨ੍ਹਾਂ ਦੇ ਬੁਰੇ ਕੰਮਾਂ ਤੋਂ ਨਿਜਾਤ ਦਿਵਾਉਣ ਦੇ ਨਾਂ ’ਤੇ ਪੈਸੇ ਮੰਗਦੀ ਸੀ ਤੇ ਉਸ ਦੇ ਕੰਮ ਨਾ ਕਰਨ ’ਤੇ ਉਨ੍ਹਾਂ ’ਤੇ ਤਸ਼ੱਦਦ ਵੀ ਕਰਦੀ ਸੀ। ਦੂਜੇ ਪਾਸੇ ਇਸ ਧਾਰਮਿਕ ਆਗੂ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਪੈਰੋਕਾਰਾਂ ਤੋਂ ਹਾਸਲ ਕੀਤਾ ਪੈਸਾ ਭਾਰਤ ਭੇਜਦੀ ਸੀ ਜਿੱਥੇ ਗਊਆਂ ਤੇ ਮੰਦਰਾਂ ਆਦਿ ਦੀ ਸੰਭਾਲ ’ਤੇ ਇਹ ਰਾਸ਼ੀ ਖਰਚੀ ਜਾਂਦੀ ਸੀ।



News Source link

- Advertisement -

More articles

- Advertisement -

Latest article