ਸਿਹਤ ਮੰਤਰਾਲੇ ਦੇ ਵੈੱਬਸਾਈਟ ਨੂੰ ਹੈਕ ਕਰਨ ਦੀ ਕੋਸ਼ਿਸ਼ ਦੀ ਹੋਵੇਗੀ ਜਾਂਚ

0
214


ਨਵੀਂ ਦਿੱਲੀ, 16 ਮਾਰਚ

ਕੇਂਦਰੀ ਸਿਹਤ ਮੰਤਰਾਲੇ ਨੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੂੰ ਕਿਹਾ ਹੈ ਕਿ ਰੂਸ ਦੇ ਹੈਕਰ ਗਰੁੱਪ ਵਲੋਂ ਮੰਤਰਾਲੇ ਦੇ ਵੈੱਬਸਾਈਟ ਨੂੰ ਕਥਿਤ ਤੌਰ ’ਤੇ ਹੈਕ ਕਰਨ ਦੀ ਕੀਤੀ ਗਈ ਕੋਸ਼ਿਸ਼ ਦੀ ਜਾਂਚ ਕਰੇੇੇ। ਜ਼ਿਕਰਯੋਗ ਹੈ ਕਿ ਕਲਾਊਡਸੈੱਕ ਦੇ ਸਾਈਬਰ ਸੁਰੱਖਿਆ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਹੈਕਰ ਗਰੁੱਪ ‘ਫਿਨਿਕਸ’ ਨੇ ਸਿਹਤ ਮੰਤਰਾਲੇ ਦੇ ਵੈਬਸਾਈਟ ’ਤੇ ਨਿਸ਼ਾਨਾ ਸੇਧਿਆ ਤੇ ਮੰਤਰਾਲੇ ਦੇ ਸਿਹਤ ਮੈਨੇਜਮੈਂਟ ਸੂਚਨਾ ਸਿਸਟਮ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਭਾਰਤ ਦੇ ਹਸਪਤਾਲਾਂ, ਮੁਲਾਜ਼ਮਾਂ ਤੇ ਡਾਕਟਰਾਂ ਦੇ ਵੇਰਵੇ ਪ੍ਰਾਪਤ ਕੀਤੇ। ਕੇਂਦਰੀ ਸਿਹਤ ਮੰਤਰਾਲੇ ਨੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਬਾਰੇ ਜਾਂਚ ਮਗਰੋਂ ਰਿਪੋਰਟ ਸੌਂਪੇ। -ਪੀਟੀਆਈ



News Source link