ਸਿਹਤ ਕੈਂਪ ਦੌਰਾਨ 311 ਮਰੀਜ਼ਾਂ ਦੀ ਜਾਂਚ

Must read


ਬੰਗਾ: ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਮੈਡੀਕਲ ਟੀਮ ਦੀ ਅਗਵਾਈ ਹੇਠ ਪਿੰਡ ਤਲਵੰਡੀ ਫੱਤੂ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਸ ਟੀਮ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ, ਮੈਡੀਕਲ ਅਫਸਰ ਡਾ. ਨਵਦੀਪ ਕੌਰ, ਰੋਨਿਕਾ ਕਾਹਲੋਂ ਆਦਿ ਸ਼ਾਮਲ ਰਹੇ। ਇਸ ਕੈਂਪ ਦਾ ਇਲਾਕੇ ਤੋਂ ਪੁੱਜੇ 311 ਮਰੀਜ਼ਾਂ ਨੇ ਲਾਭ ਹਾਸਲ ਕੀਤਾ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਰੀਜਨ ਚੇਅਰਮੈਨ ਡਾਕਟਰ ਓਂਕਾਰ ਸਿੰਘ ਬੰਗਾ ਨੇ ਸਾਂਝੇ ਰੂਪ ’ਚ ਕੀਤਾ। ਕਲੱਬ ਦੇ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ, ਸੁਖਜਿੰਦਰ ਸਿੰਘ, ਚਰਨਜੀਤ, ਹਰਮਿੰਦਰ ਸਿੰਘ, ਯਾਦਵਿੰਦਰ ਬੱਲ, ਆਸ਼ਾ ਰਾਣੀ, ਦਲਵੀਰ ਰਾਮ, ਸਤਪਾਲ ਮੰਡੇਰ, ਲਵਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article