ਸਿਆਸਤ ‘ਚ ਵੱਡਾ ਧਮਾਕਾ! TMC ਪ੍ਰਧਾਨ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ: CM ਦੇ ਬੇਹੱਦ ਕਰੀਬੀ…

Must read


Political News: ਸਿਆਸਤ ਵਿੱਚ ਇਸ ਸਮੇਂ ਉਥਲ-ਪੁਥਲ ਮੱਚੀ ਹੋਈ ਹੈ, ਜਿਸ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਤ੍ਰਿਣਮੂਲ ਕਾਂਗਰਸ (TMC) ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੀ ਬੇਹੱਦ ਕਰੀਬੀ ਅਤੇ ਟੀਐਮਸੀ ਦੀ ‘ਸੱਜਾ ਹੱਥ’ ਮੰਨੀ ਜਾਣ ਵਾਲੀ ਚੰਦ੍ਰਿਮਾ ਭੱਟਾਚਾਰੀਆ ਨੇ ਪਾਰਟੀ ਦੇ ਸਾਰੇ ਸੰਗਠਨਾਤਮਕ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਅਸਤੀਫ਼ੇ ਨੇ ਪਾਰਟੀ ਦੇ ਅੰਦਰੂਨੀ ਹਾਲਾਤਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਨਾ ਸਿਰਫ਼ ਸੂਬਾ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਹੈ, ਸਗੋਂ ਪਾਰਟੀ ਅਤੇ ਇਸ ਨਾਲ ਜੁੜੀ ਹੋਈ ਆਪਣੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਤੋਂ ਵੀ ਖੁਦ ਨੂੰ ਵੱਖ ਕਰ ਲਿਆ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਚੰਦ੍ਰਿਮਾ ਭੱਟਾਚਾਰੀਆ ਲੰਬੇ ਸਮੇਂ ਤੋਂ ਤ੍ਰਿਣਮੂਲ ਕਾਂਗਰਸ ਦਾ ਇੱਕ ਮਜ਼ਬੂਤ ਚਿਹਰਾ ਰਹੀਆਂ ਹਨ ਅਤੇ ਸਰਕਾਰ ਤੋਂ ਲੈ ਕੇ ਸੰਗਠਨ ਤੱਕ ਉਨ੍ਹਾਂ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਰਹੀ ਹੈ। ਫਿਲਹਾਲ ਇਸ ਮਾਮਲੇ ‘ਤੇ ਤ੍ਰਿਣਮੂਲ ਕਾਂਗਰਸ ਜਾਂ ਮਮਤਾ ਬੈਨਰਜੀ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ, ਪਰ ਇਸ ਘਟਨਾਕ੍ਰਮ ਨੇ ਬੰਗਾਲ ਦੀ ਸਿਆਸਤ ਵਿੱਚ ਅਚਾਨਕ ਹਲਚਲ ਪੈਦਾ ਕਰ ਦਿੱਤੀ ਹੈ।

ਪਾਰਟੀ ਨੂੰ ਲੱਗਿਆ ਵੱਡਾ ਸਿਆਸੀ ਝਟਕਾ

ਦੱਸ ਦੇਈਏ ਕਿ ਇਸ ਅਸਤੀਫ਼ੇ ਕਾਰਨ ਟੀਐਮਸੀ ਵਿੱਚ ਚੱਲ ਰਹੀ ਇਸ ਉਥਲ-ਪੁਥਲ ਦੇ ਵਿਚਕਾਰ, ਮਮਤਾ ਬੈਨਰਜੀ ਦੀਆਂ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿੱਚੋਂ ਇੱਕ ਚੰਦ੍ਰਿਮਾ ਭੱਟਾਚਾਰੀਆ ਦਾ ਇਸ ਤਰ੍ਹਾਂ ਅਚਾਨਕ ਪਾਰਟੀ ਛੱਡਣਾ ਟੀਐਮਸੀ ਲਈ ਇੱਕ ਬਹੁਤ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਇਸ ਕਦਮ ਨਾਲ ਪਾਰਟੀ ਦੀ ਸਿਆਸੀ ਸਥਿਤੀ ਹੋਰ ਵੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ।

ਇਹ ਜ਼ਿੰਮੇਵਾਰੀ ਵੀ ਛੱਡੀ

ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਪੱਤਰ ਵਿੱਚ ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਅਤੇ ਇਸ ਨਾਲ ਜੁੜੇ ਹੋਰ ਸੰਗਠਨਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ‘ਸਾਈਨਿੰਗ ਅਥਾਰਟੀ’ (Authorized Signatory) ਵਜੋਂ ਆਪਣੀ ਜ਼ਿੰਮੇਵਾਰੀ ਵੀ ਵਾਪਸ ਲੈ ਰਹੀ ਹੈ। ਯਾਨੀ ਕਿ ਹੁਣ ਉਨ੍ਹਾਂ ਕੋਲ ਪਾਰਟੀ ਦੇ ਵਿੱਤੀ ਲੈਣ-ਦੇਣ ਨਾਲ ਸਬੰਧਤ ਕੋਈ ਵੀ ਅਧਿਕਾਰ ਨਹੀਂ ਰਹੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article