ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਆਸ਼ੀਸ਼ ਬੈਨਰਜੀ ਦੀ ਮੌਤ ਕਾਰਨ ਹਲਚਲ ਮਚ ਗਈ ਹੈ। ਉਸ ਦੀ ਲਾਸ਼ ਐਤਵਾਰ ਸਵੇਰੇ (16 ਅਗਸਤ 2026) ਨੂੰ ਉਸ ਦੇ ਘਰ ਨੇੜੇ ਸਥਿਤ ਪਾਰਟੀ ਦਫ਼ਤਰ ਵਿੱਚ ਲਟਕਦੀ ਮਿਲੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਆਸ਼ੀਸ਼ ਬੈਨਰਜੀ ਦੀ ਲਾਸ਼ ਰਾਮਪੁਰਹਾਟ ਦੇ ਹਟਲਾਪਾੜਾ ਇਲਾਕੇ ‘ਚ ਉਨ੍ਹਾਂ ਦੇ ਘਰ ਨੇੜੇ ਸਥਿਤ ਟੀਐੱਮਸੀ ਦਫ਼ਤਰ ‘ਚ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪਾਰਟੀ ਵਰਕਰ ਅਤੇ ਸਥਾਨਕ ਲੋਕ ਦਫਤਰ ਦੇ ਬਾਹਰ ਇਕੱਠੇ ਹੋ ਗਏ। ਪੁਲਿਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਸਪੱਸ਼ਟ ਹੋ ਸਕੇਗਾ।
ਰਾਮਪੁਰਹਾਟ ਤੋਂ 5 ਵਾਰ ਵਿਧਾਇਕ ਰਹੇ
ਆਸ਼ੀਸ਼ ਬੈਨਰਜੀ ਰਾਮਪੁਰਹਾਟ ਵਿਧਾਨ ਸਭਾ ਸੀਟ ਤੋਂ ਪੰਜ ਵਾਰ ਵਿਧਾਇਕ ਰਹੇ ਹਨ। ਉਹ 2021 ਤੋਂ 2026 ਤੱਕ ਪੱਛਮੀ ਬੰਗਾਲ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ।ਉਨ੍ਹਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ ਵਿੱਚ ਖੇਤੀਬਾੜੀ ਸਮੇਤ ਕਈ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਸਨ। 2017 ਤੋਂ 2021 ਦਰਮਿਆਨ ਉਹ ਸੂਬੇ ਦੇ ਖੇਤੀਬਾੜੀ ਮੰਤਰੀ ਰਹੇ।