ਸਾਹਿਤਕ ਸਮਾਗਮ

0
247


ਪੱਤਰ ਪ੍ਰੇਰਕ

ਕੁਰਾਲੀ, 7 ਮਾਰਚ

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਇਕੱਤਰਤਾ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਖਾਲਸਾ ਸਕੂਲ ਕੁਰਾਲੀ ਵਿੱਚ ਹੋਈ। ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਮੱਦੇਨਜ਼ਰ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਕੀਤੇ ਇਸ ਸਾਹਿਤਕ ਸਮਾਗਮ ਦੌਰਾਨ ਸਾਹਿਤਕਾਰਾਂ ਨੇ ਰਚਨਾਵਾਂ ਸੁਣਾਈਆਂ। ਭੁਪਿੰਦਰ ਭਾਗੋਮਾਜਰਾ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ। ਕਾਮਰੇਡ ਗੁਰਨਾਮ ਸਿੰਘ ਰੂਪਨਗਰ ਨੇ ਘਰਾਂ ਵਿੱਚ ਪੰਜਾਬੀ ਭਾਸ਼ਾ ਵਾਲਾ ਮਹੌਲ ਪੈਦਾ ਕਰਨ ਤੇ ਬੱਚਿਆਂ ਨੂੰ ਪੰਜਾਬ ਭਾਸ਼ਾ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਨਿਰਮਲ ਸਿੰਘ ਅਧਰੇੜਾ ਤੇ ਸੁਖਦੀਪ ਸਿੰਘ ਸੁੱਖੀ ਸਹੌੜਾਂ ਨੇ ਕਵਿਤਾ ਪੜ੍ਹੀ। ਕੁਲਵਿੰਦਰ ਸਿੰਘ ਖੈਰਾਬਾਦੀ ਨੇ ਗ਼ਜ਼ਲ ਸੁਣਾਈ। 





News Source link