ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਵੱਲੋਂ 18 ਮਈ ਨੂੰ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ

Must read


ਬੰਗਲੂਰੂ, 16 ਮਈ

ਜਨਤਾ ਦਲ (ਸੈਕੁਲਰ) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ (91) ਜਿਨ੍ਹਾਂ ਦਾ ਪੋਤਾ ਤੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਜਿਨਸੀ ਸ਼ੋਸ਼ਣ ਦੇ ਕਈ ਮਾਮਲਿਆਂ ’ਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ, ਨੇ ਅੱਜ ਕਿਹਾ ਕਿ ਉਹ 18 ਮਈ ਨੂੰ ਆਪਣਾ ਜਨਮ ਦਿਨ ਨਹੀਂ ਮਨਾਉਣਗੇ। ਦੇਵਗੌੜਾ ਨੇ ਆਪਣੇ ਪ੍ਰਸ਼ੰਸਕਾਂ, ਪਾਰਟੀ ਵਰਕਰਾਂ ਤੇ ਸ਼ੁੱਭਚਿੰਤਕਾਂ ਨੂੰ ਕੀਤੀ ਅਪੀਲ ’ਚ ਕਿਹਾ, ‘‘ਇਸ 18 ਮਈ ਨੂੰ ਮੈਂ 91 ਸਾਲਾਂ ਦਾ ਹੋ ਜਾਵਾਂਗਾ ਅਤੇ ਉੁਮਰ ਦੇ 92ਵੇਂ ਵਰ੍ਹੇ ’ਚ ਕਦਮ ਰੱਖਾਂਗਾ ਪਰ ਕੁਝ ਕਾਰਨਾਂ ਕਰਕੇ ਮੈਂ ਆਪਣਾ ਜਨਮ ਦਿਨ ਨਹੀਂ ਮਨਾ ਰਿਹਾ। ਇਸ ਕਰਕੇ ਮੇਰੀ ਤੁਹਾਡੇ ਅੱਗੇ ਇਲਤਜ੍ਹਾ ਹੈ ਕਿ ਤੁਸੀਂ ਜਿੱਥੇ ਵੀ ਹੋ ਉਥੋਂ ਹੀ ਮੈਨੂੰ ਸ਼ੁੱਭਇੱਛਾਵਾਂ ਭੇਜ ਦਿਓ।’’ ਜੇਡੀ(ਐੱਸ) ਸੂਤਰਾਂ ਮੁਤਾਬਕ ਸੀਨੀਅਰ ਆਗੂ ਨੇ ਆਪਣੇ ਪੁੱਤਰ ਤੇ ਪੋਤੇ ’ਤੇ ਲੱਗੇ ਦੋਸ਼ਾਂ ਦੇ ਚੱਲਦਿਆਂ ਪਰਿਵਾਰ ਦੇ ਔਖੀ ਘੜੀ ’ਚ ਹੋਣ ਕਾਰਨ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ

 

 

 

 



News Source link

- Advertisement -

More articles

- Advertisement -

Latest article