ਸ਼ੇਰੋਵਾਲੀਆ ਨੇ ਦੂਸ਼ਿਤ ਚਿੱਟੀ ਵੇਈਂ ਦਾ ਮੁੱਦਾ ਚੁੱਕਿਆ

Must read


ਗੁਰਮੀਤ ਸਿੰਘ ਖੋਸਲਾ

ਸ਼ਾਹਕੋਟ, 26 ਮਾਰਚ

ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਧਾਨ ਸਭਾ ਵਿਚ ਇਲਾਕੇ ਦੀ ਪ੍ਰਦੂਸ਼ਿਤ ਹੋ ਚੁੱਕੀ ਚਿੱਟੀ ਵੇਈਂ ਦਾ ਮੁੱਦਾ ਜੋਰ.ਸ਼ੋਰ ਨਾਲ ਚੁਕਿਆ। ਉਨ੍ਹਾਂ ਦੱਸਿਆ ਕਿ ਵੇਈਂ ਦੇ ਪ੍ਰਦੂਸ਼ਿਤ ਪਾਣੀ ਕਾਰਨ ਇਲਾਕੇ ਦਾ ਪਾਣੀ ਪੀਣਯੋਗ ਨਹੀ ਰਿਹਾ। ਲੋਕ ਕੈਂਸਰ, ਕਾਲਾ ਪੀਲੀਆ ਅਤੇ ਹੋਰ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਦੀ ਜਕੜ ਵਿੱਚ ਆ ਰਹੇ ਹਨ। ਸਰਕਾਰੀ ਹਸਪਤਾਲਾਂ ਵਿੱਚ ਨਾ ਲੋੜੀਂਦੇ ਡਾਕਟਰ ਹਨ ਅਤੇ ਨਾ ਲੋੜੀਂਦੀਆਂ ਦਵਾਈਆਂ ਹਨ। ਗਰੀਬ ਲੋਕ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਹਲਕੇ ਵਿਚ ਲੋਕਾਂ ਨੂੰ ਢੁਕਵੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਈਆਂ ਸਨ ਉਹ ਵੀ ਹੁਣ ਠੱਪ ਹੋ ਕੇ ਰਹਿ ਗਈਆਂ ਹਨ। ਉਨ੍ਹਾਂ ਵੇਈਂ ਦੀ ਸਫਾਈ ਕਰਵਾਉਣ, ਪੀਣ ਵਾਲੇ ਸੁੱਧ ਪਾਣੀ ਦੀ ਵਿਵਸਥਾ ਕਰਨ ਅਤੇ ਲੋਕਾਂ ਦੇ ਢੁਕਵੇ ਇਲਾਜ ਲਈ ਸਾਰਥਿਕ ਕਦਮ ਚੁੱਕਣ ਦੀ ਅਪੀਲ ਕੀਤੀ।



News Source link

- Advertisement -

More articles

- Advertisement -

Latest article