ਸ਼ੇਖ ਹਸੀਨਾ ਦੀ ਯਾਤਰਾ ਯੋਜਨਾ ਵਿੱਚ ਅੜਿੱਕਾ – Punjabi Tribune

Must read


ਨਵੀਂ ਦਿੱਲੀ, 6 ਅਗਸਤ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਲੰਡਨ ਜਾਣ ਦੀ ਯੋਜਨਾ ਕੁਝ ‘ਅਨਿਸ਼ਚਿਤਤਾਵਾਂ’ ਕਾਰਨ ਲਮਕ ਗਈ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਉਨ੍ਹਾਂ ਦੇ ਭਾਰਤ ਤੋਂ ਬਾਹਰ ਜਾਣ ਦੀ ਸੰਭਾਵਨਾ ਨਹੀਂ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੁਝ ਘੰਟੇ ਬਾਅਦ ਸੋਮਵਾਰ ਨੂੰ ਹਿੰਡਨ ਏਅਰਬੇਸ ’ਤੇ ਪਹੁੰਚੀ ਹਸੀਨਾ ਨੂੰ ਇਕ ਅਣਪਛਾਤੇ ਸਥਾਨ ’ਤੇ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਸਖਤ ਸੁਰੱਖਿਆ ਵਿੱਚ ਰੱਖਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਸੀਨਾ ਆਪਣੀ ਭੈਣ ਰੇਹਾਨਾ ਨਾਲ ਅਸਥਾਈ ਸ਼ਰਨ ਵਾਸਤੇ ਭਾਰਤ ਤੋਂ ਲੰਡਨ ਜਾਣ ਵਾਲੀ ਸੀ ਪਰ ਹੁਣ ਉਹ ਹੋਰ ਬਦਲਾਂ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਬਰਤਾਨੀਆ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਿਸੇ ਵੀ ਸੰਭਾਵੀ ਜਾਂਚ ਖਿਲਾਫ ਬਰਤਾਨੀਆ ਵਿੱਚ ਕਾਨੂੰਨ ਸੁਰੱਖਿਆ ਨਹੀਂ ਮਿਲ ਸਕਦੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article