ਸ਼ੇਅਰ ਬਾਜ਼ਾਰ ਰਿਕਾਰਡ ਪੱਧਰ ’ਤੇ

Must read


ਮੁੰਬਈ, 19 ਦਸੰਬਰ

ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਅੱਜ ਤੇਜ਼ੀ ਪਰਤ ਆਈ ਤੇ ਕਾਰੋਬਾਰ ਦੌਰਾਨ ਦੋਵੇਂ ਸੂਚਕ ਅੰਕ- ਸੈਂਸੈਕਸ ਤੇ ਨਿਫਟੀ ਰਿਕਾਰਡ ਪੱਧਰ ਉਤੇ ਪਹੁੰਚ ਗਏ। ਬੀਐੱਸਈ ਸੈਂਸੈਕਸ 122 ਅੰਕਾਂ ਦੇ ਲਾਭ ਵਿਚ ਰਿਹਾ। ਆਲਮੀ ਪੱਧਰ ਉਤੇ ਸਕਾਰਾਤਮਕ ਰੁਖ਼ ਦਰਮਿਆਨ 30 ਸ਼ੇਅਰਾਂ ’ਤੇ ਅਧਾਰਿਤ ਬੀਐੱਸਈ ਸੈਂਸੈਕਸ 122.10 ਅੰਕ (0.17 ਪ੍ਰਤੀਸ਼ਤ) ਦੇ ਵਾਧੇ ਨਾਲ 71,437.19 ਅੰਕਾਂ ਉਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 308.62 ਅੰਕ ਚੜ੍ਹ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 71,623.71 ਅੰਕਾਂ ਉਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਾਰੋਬਾਰ ਦੌਰਾਨ 86.4 ਅੰਕ (0.40 ਪ੍ਰਤੀਸ਼ਤ) ਦੇ ਵਾਧੇ ਨਾਲ ਰਿਕਾਰਡ 21,505.05 ਅੰਕ ਤੱਕ ਪਹੁੰਚਿਆ। ਹਾਲਾਂਕਿ ਅੰਤ ਵਿਚ ਇਹ 34.45 ਅੰਕ (0.16 ਪ੍ਰਤੀਸ਼ਤ) ਦੀ ਤੇਜ਼ੀ ਨਾਲ 21,453.10 ਅੰਕਾਂ ਉਤੇ ਬੰਦ ਹੋਇਆ।



News Source link

- Advertisement -

More articles

- Advertisement -

Latest article