ਸ਼ਿਵਾ ਚੌਹਾਨ ਬਣੀ ਸਿਆਚਿਨ ਗਲੇਸ਼ੀਅਰ ’ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਫੌਜੀ ਅਧਿਕਾਰੀ

0
233


ਨਵੀਂ ਦਿੱਲੀ, 3 ਜਨਵਰੀ

ਇੰਜਨੀਅਰਜ਼ ਕੋਰ ਦੀ ਕੈਪਟਨ ਸ਼ਿਵਾ ਚੌਹਾਨ ਨੂੰ ਸਿਆਚਿਨ ਗਲੇਸ਼ੀਅਰ ਵਿੱਚ ਸਰਹੱਦੀ ਚੌਕੀ ’ਤੇ ਤਾਇਨਾਤ ਕੀਤਾ ਗਿਆ ਹੈ। ਵਿਸ਼ਵ ਦੇ ਸਭ ਤੋਂ ਉੱਚੇ ਜੰਗ ਦੇ ਮੈਦਾਨ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਫੌਜੀ ਅਧਿਕਾਰੀ ਨੂੰ ਅਪਰੇਸ਼ਨਲ ਪੋਸਟਿੰਗ ਦਿੱਤੀ ਗਈ ਹੈ। ਮਹਿਲਾ ਅਧਿਕਾਰੀ ਨੂੰ ਕੁਮਾਰ ਪੋਸਟ ’ਤੇ ਤਾਇਨਾਤੀ ਮਿਲੀ ਹੈ, ਜੋ ਸਿਆਚਿਨ ਵਿੱਚ ਕਰੀਬ 15,600 ਫੁੱਟ ਦੀ ਉਚਾਈ ’ਤੇ ਸਥਿਤ ਹੈ। ਫੌਜੀ ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਫੌਜੀ ਨੂੰ ਸਿਆਚਿਨ ’ਚ ਤਾਇਨਾਤ ਕੀਤੇ ਜਾਣ ਤੋਂ ਪਹਿਲਾਂ ਤਿੰਨ ਮਹੀਨੇ ਦੀ ਸਖ਼ਤ ਸਿਖਲਾਈ ਦਿੱਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੈਪਟਨ ਚੌਹਾਨ ਨੂੰ ਇਸ ਨਵੀਂ ਤਾਇਨਾਤੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ।  -ਪੀਟੀਆਈ



News Source link

LEAVE A REPLY

Please enter your comment!
Please enter your name here