ਸ਼ਾਹ ਵੱਲੋਂ ਬੀਐੱਸਐੱਫ ਤੇ ਸੀਆਈਐੈੱਸਐੱਫ ਮੁਖੀਆਂ ਨਾਲ ਗੱਲਬਾਤ

Must read


ਅਨਿਮੇਸ਼ ਸਿੰਘ

ਨਵੀਂ ਦਿੱਲੀ, 8 ਮਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਰਾਤ ਨੂੰ ਬੀਐੱਸਐੱਫ ਅਤੇ ਸੀਆਈਐੱਸਐੱਫ ਮੁਖੀਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਪੱਛਮੀ ਸਰਹੱਦ ’ਤੇ ਚੌਕਸੀ ਵਧਾਉਣ ਤੇ ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਚੌਕਸੀ ਰੱਖਣ ਲਈ ਕਿਹਾ।

ਗ੍ਰਹਿ ਮੰਤਰੀ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਦਰਮਿਆਨ ਦੋਵਾਂ ਨੀਮ ਫੌਜੀ ਬਲਾਂ ਦੇ ਮੁਖੀਆਂ ਨਾਲ ਚਰਚਾ ਕੀਤੀ ਹੈ। ਸ਼ਾਹ ਨੇ ਬੀਐੱਸਐੱਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨਾਲ ਗੱਲਬਾਤ ਦੌਰਾਨ ਸੁਰੱਖਿਆ ਵਧਾਉਣ ਅਤੇ ਸਰਹੱਦ ’ਤੇ ਚੌਕਸੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪਾਕਿਸਤਾਨ ਨੇ 8 ਮਈ ਦੀ ਸ਼ਾਮ ਨੂੰ ਜੰਮੂ ਅਤੇ ਜੈਸਲਮੇਰ ਦੇ ਵੱਖ-ਵੱਖ ਸੈਕਟਰਾਂ ਵਿੱਚ ਮਿਜ਼ਾਈਲਾਂ ਅਤੇ ਡਰੋਨ ਦਾਗੇ ਸਨ। ਇਸ ਦੌਰਾਨ ਸ਼ਾਹ ਨੇ ਚੌਧਰੀ ਨਾਲ ਪਾਕਿਸਤਾਨ ਸਰਹੱਦ ’ਤੇ ਸੁਰੱਖਿਆ ਅਤੇ ਨਿਗਰਾਨੀ ਵਧਾਉਣ ਲਈ ਵੱਖ-ਵੱਖ ਉਪਾਵਾਂ ‘ਤੇ ਚਰਚਾ ਕੀਤੀ ਹੈ। ਸੀਆਈਐਸਐਫ ਮੁਖੀ ਆਰਐਸ ਭੱਟੀ ਨਾਲ ਗੱਲਬਾਤ ਦੌਰਾਨ ਸ਼ਾਹ ਨੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ।



News Source link

- Advertisement -

More articles

- Advertisement -

Latest article