ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਮਈ
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਅੱਜ ਕਿਹਾ ਕਿ ‘ਆਪ’ ਆਗੂਆਂ ਤੇ ਵਰਕਰਾਂ ਵੱਲੋਂ ਉਸ ਨੂੰ ਜਬਰ-ਜਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਯੂ-ਟਿਊਬਰ ਧਰੁੱਵ ਰਾਠੀ ਵੱਲੋਂ ਉਸ ਖ਼ਿਲਾਫ਼ ਇੱਕ ਪਾਸੜ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਸਥਿਤੀ ਵਿਗੜ ਗਈ ਹੈ।
ਮਾਲੀਵਾਲ ਨੇ ਕਿਹਾ, ‘‘ਦੂਜੇ ਬੁਲਾਰਿਆਂ ਨੇ ਮੈਨੂੰ ਇਸ ਹੱਦ ਤੱਕ ਸ਼ਰਮਿੰਦਾ ਕੀਤਾ ਹੈ ਕਿ ਹੁਣ ਮੈਨੂੰ ਬਹੁਤ ਜ਼ਿਆਦਾ ਦੁਰਵਿਹਾਰ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਇਨ੍ਹਾਂ ਧਮਕੀਆਂ ਸਬੰਧੀ ਰਿਪੋਰਟ ਦਿੱਲੀ ਪੁਲੀਸ ਨੂੰ ਦੇ ਰਹੀ ਹਾਂ। ਮੈਨੂੰ ਆਸ ਹੈ ਕਿ ਉਹ ਕਥਿਤ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਕਿਸੇ ਵੀ ਸਥਿਤੀ ਵਿੱਚ ਜੇ ਮੈਨੂੰ ਕੁਝ ਹੋ ਜਾਂਦਾ ਹੈ, ਤਾਂ ਅਸੀਂ ਜਾਣਦੇ ਹਾਂ ਕਿ ਇਹ ਕਿਸ ਨੇ ਕੀਤਾ ਹੋਵੇਗਾ।’’ ਇਸੇ ਦੌਰਾਨ ਹਰਿਆਣਾ ਦੇ ਭਾਜਪਾ ਆਗੂ ਸੁਰਿੰਦਰ ਸਿੰਘ ਹੁੱਡਾ ਨੇ ਮੰਗ ਕੀਤੀ ਕਿ ਸਵਾਤੀ ਮਾਲੀਵਾਲ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।