
ਭੁੰਨੇ ਹੋਏ ਛੋਲਿਆਂ ਦੇ ਛਿਲਕਿਆਂ ਵਿੱਚ ਵੀ ਪੋਸ਼ਕ ਤੱਤ ਹੁੰਦੇ ਹਨ। ਜਦੋਂ ਅਸੀਂ ਛਿਲਕਿਆਂ ਸਮੇਤ ਛੋਲੇ ਖਾਂਦੇ ਹਾਂ ਤਾਂ ਸਾਨੂੰ ਹੋਰ ਵੀ ਵਧੀਆ ਲਾਭ ਮਿਲਦਾ ਹੈ। ਭੁੰਨੇ ਛੋਲਿਆਂ ਵਿੱਚ ਫਾਈਬਰ, ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਾਏ ਜਾਂਦੇ ਹਨ ਜੋ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ।

ਭੁੰਨੇ ਹੋਏ ਛੋਲਿਆਂ ਦੇ ਛਿਲਕਿਆਂ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ। ਪ੍ਰੋਟੀਨ ਮਾਸਪੇਸ਼ੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਜੇ ਤੁਸੀਂ ਛਿਲਕਿਆਂ ਸਮੇਤ ਭੁੰਨੇ ਛੋਲੇ ਖਾਂਦੇ ਹੋ ਤਾਂ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

ਸਵੇਰੇ ਨਾਸ਼ਤੇ ਵਿੱਚ ਇਕ ਮੁੱਠੀ ਭੰਨੇ ਹੋਏ ਛੋਲੇ ਲੈ ਕੇ ਉੱਤੇ ਨਿੰਬੂ ਰਸ, ਥੋੜਾ ਜਿਹਾ ਨਮਕ ਤੇ ਭੁੰਨਿਆ ਹੋਇਆ ਜੀਰਾ ਛਿੜਕੋ। ਇਹ ਸਵਾਦ ਦੇ ਨਾਲ-ਨਾਲ ਪਾਚਨ ਲਈ ਵੀ ਚੰਗੇ ਹਨ।

ਇਨ੍ਹਾਂ ‘ਚ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਲਈ ਇਹਨਾਂ ਦਾ ਸੇਵਨ ਸਿਹਤਮੰਦ ਹੈ। ਇਹ ਸ਼ੂਗਰ ਦੇ ਲੈਵਨ ਨੂੰ ਠੀਕ ਰੱਖਣ ਵਿਚ ਮਦਦਗਾਰ ਹੁੰਦੇ ਹਨ।

ਛਿਲਕੇ ਸਮੇਤ ਭੁੱਜੇ ਛੋਲੇ ਖਾਣ ਨਾਲ ਸਰੀਰਕ ਕਮਜ਼ੋਰੀ ਵੀ ਦੂਰ ਹੁੰਦੀ ਹੈ। ਇਨ੍ਹਾਂ ਦਾ ਨਿਯਮਿਤ ਰੂਪ ਵਿਚ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੋਵੇਗੀ। ਇਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਦਿਨ ਭਰ ਕੰਮ ਕਰਨ ਲਈ ਊਰਜਾ ਮਿਲੇਗੀ। ਇਸ ਨਾਲ ਸਰੀਰ ਤਾਕਤਵਾਰ ਹੁੰਦਾ ਹੈ।
Published at : 11 Jun 2025 03:38 PM (IST)