ਸਰਪੰਚ ਦੇ ਪਤੀ ਨੂੰ ਕੁੱਟਣ ਦੇ ਦੋਸ਼ ਹੇਠ ਕਾਂਗਰਸੀ ਆਗੂਆਂ ਖ਼ਿਲਾਫ਼ ਕੇਸ ਦਰਜ – Punjabi Tribune

Must read


ਹਰਜੀਤ ਸਿੰਘ

ਜ਼ੀਰਕਪੁਰ, 3 ਮਾਰਚ

ਪੁਲੀਸ ਨੇ ਇਥੋਂ ਦੇ ਪਿੰਡ ਮੁਕੰਦਪੁਰ ਵਿੱਚ ਕਬੱਡੀ ਟੂਰਨਾਮੈਂਟ ਦੇ ਪ੍ਰਬੰਧਕਾਂ ਖ਼ਿਲਾਫ਼ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪ੍ਰਬੰਧਕਾਂ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਪੁਲੀਸ ’ਤੇ ਸਿਆਸੀ ਦਬਾਅ ਹੇਠ ਕੇਸ ਦਰਜ ਕਰਨ ਦਾ ਦੋਸ਼ ਲਾਇਆ ਹੈ। ਸਰਪੰਚ ਸੁਮਨ ਦੇਵੀ ਦੇ ਪਤੀ ਰਣਜੀਤ ਸਿੰਘ ਉਰਫ਼ ਮਿੰਟਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ 26 ਫਰਵਰੀ ਨੂੰ ਸ਼ਿਵਰਾਤਰੀ ਮੌਕੇ ਪਿੰਡ ਵਿੱਚ ਧਾਰਮਿਕ ਅਸਥਾਨ ਕੈਮਲੋ ਤੀਰਥ ’ਤੇ ਮੇਲਾ ਲੱਗਿਆ ਹੋਇਆ ਸੀ। ਦੁਪਹਿਰ ਸਮੇਂ ਪੰਚ ਗੁਰਮੀਤ ਸਿੰਘ ਦਾ ਫੋਨ ਆਇਆ ਕਿ ਪਿੰਡ ਦਾ ਇਕ ਵਸਨੀਕ ਨਸ਼ੇ ਦੀ ਵਿੱਚ ਉਸ ਦੇ ਗੁਆਂਢੀ ਦੇ ਘਰ ਦਾਖ਼ਲ ਹੋ ਗਿਆ ਹੈ। ਉਹ ਮੌਕੇ ’ਤੇ ਪਹੁੰਚਿਆ ਤੇ ਲੜਾਈ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਹਿਤ ਕੁਮਾਰ, ਰਾਹੁਲ, ਅਮਰ ਸਿੰਘ, ਮਹੀਪਾਲ, ਗੁਰਮੀਤ ਸਿੰਘ, ਹਨੀ ਪੰਡਿਤ ਅਤੇ ਅੰਗਰੇਜ਼ ਸਿੰਘ ਉਰਫ਼ ਕਾਲਾ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਮੋਹਿਤ ਅਤੇ ਰਾਹੁਲ ਨੇ ਤੇਜ਼ਧਾਰ ਚੀਜ ਨਾਲ ਉਸ ’ਤੇ ਹਮਲਾ ਕਰ ਗੰਭੀਰ ਜ਼ਖ਼ਮੀ ਕਰ ਦਿੱਤਾ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਮੋਹਿਤ ਕਮਾਰ, ਮਹੀਪਾਲ, ਹਨੀ ਪੰਡਿਤ, ਅੰਗਰੇਜ਼ ਸਿੰਘ ਉਰਫ਼ ਕਾਲਾ ਵਾਸੀਆਨ ਪਿੰਡ ਮੁਕੰਦਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਦਾ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਨਹੀਂ ਹੈ। ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬੜੀ ਮੁਸ਼ਕਲ ਨਾਲ ਇਹ ਟੂਰਨਾਮੈਂਟ ਹੋਇਆ ਤਾਂ ਪ੍ਰਬੰਧਕਾਂ ਖ਼ਿਲਾਫ਼ ਸਿਆਸੀ ਕਿੜ ਕੱਢਣ ਲਈ ਝੂਠਾ ਕੇਸ ਦਰਜ ਕਰ ਦਿੱਤਾ ਹੈ।



News Source link

- Advertisement -

More articles

- Advertisement -

Latest article