ਸਰਦੂਲਗੜ੍ਹ ਮੰਡੀ ਵਿੱਚ ਨਹੀਂ ਵਿਕ ਰਹੀ ਕਿਸਾਨਾਂ ਦੀ ਮੂੰਗੀ ਦੀ ਫਸਲ – Punjabi Tribune

Must read


ਬਲਜੀਤ ਸਿੰਘ

ਸਰਦੂਲਗੜ੍ਹ, 26 ਜੁਲਾਈ

ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਥਾਂ ਕੋਈ ਹੋਰ ਬਦਲਵੀ ਫਸਲ ਦੀ ਖੇਤੀ ਕਰਨ ਤੇ ਆਰਥਿਕ ਮਦਦ ਕਰਨ ਦੇ ਬਿਆਨ ਦੇ ਰਹੀ ਹੈ। ਦੂਸਰੇ ਪਾਸੇ ਕਿਸਾਨ ਆਪਣੀ ਮੂੰਗੀ ਦੀ ਫਸਲ ਵੇਚਣ ਲਈ ਮੰਡੀਆਂ ਵਿਚ ਰੁਲ ਰਹੇ ਹਨ। ਸਰਦੂਲਗੜ੍ਹ ਮੰਡੀ ਵਿਚ ਪਿਛਲੇ ਦੋ ਦਿਨਾਂ ਤੋਂ ਮੂੰਗੀ ਦੀ ਫਸਲ ਵੇਚਣ ਲਈ ਬੈਠੇ ਕਿਸਾਨ ਤੋਤਾ ਸਿੰਘ ਹੀਰਕੇ ਨੇ ਦੱਸਿਆ ਕਿ ਦਰਜਨਾਂ ਕਿਸਾਨ ਆਪਣੀ ਮੂੰਗੀ ਦੀ ਫਸਲ ਵਿਕਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਫਸਲ ਦੀ ਬੋਲੀ ਨਹੀਂ ਲੱਗ ਰਹੀ ਕਿਉਂਕਿ ਸਰਦੂਲਗੜ੍ਹ ਮੰਡੀ ਵਿਚ ਟਰੱਕ ਯੂਨੀਅਨ ਤੇ ਟਰੈਕਟਰ ਯੂਨੀਅਨ ਆਦਿ ਦੇ ਮੂੰਗੀ ਦੀ ਫਸਲ ਚੁੱਕਣ ਨੂੰ ਲੈ ਕੇ ਆਪਸੀ ਮੱਤਭੇਦ ਹਨ ਜਿਸ ਦੀ ਚੱਕੀ ਵਿਚ ਕਿਸਾਨਾਂ ਨੂੰ ਪੀਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੂੰਗੀ ਦੇ ਵਪਾਰੀਆਂ ਕੋਲ ਆਪਣੇ ਟਰੈਕਟਰ ਹਨ ਜੋ ਖਰੀਦ ਤੋਂ ਬਾਅਦ ਮੂੰਗੀ ਦੀ ਫਸਲ ਆਪਣੇ ਟਰੈਕਟਰਾਂ ਰਾਹੀ ਹੀ ਢੋਆ-ਢੁਆਈ ਕਰਦੇ ਹਨ ਪਰ ਟਰੱਕ ਯੂਨੀਅਨ ਨੂੰ ਇਤਰਾਜ਼ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਸਰਦੂਲਗੜ੍ਹ ਮੰਡੀ ਵਿਚ ਮੂੰਗੀ ਦੀ ਫਸਲ ਦੀ ਬੋਲੀ ਨਹੀਂ ਹੋ ਰਹੀ।



News Source link

- Advertisement -

More articles

- Advertisement -

Latest article